ਟੀ20 ਰੈਂਕਿੰਗ : ਸ਼੍ਰੇਅਸ ਨੂੰ ਹੋਇਆ ਫਾਇਦਾ, ਵਿਰਾਟ ਕੋਹਲੀ ਟਾਪ-10 ਤੋਂ ਬਾਹਰ
Wednesday, Mar 02, 2022 - 09:36 PM (IST)
ਦੁਬਈ- ਸ਼੍ਰੀਲੰਕਾ ਖਿਲਾਫ 3 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ 3 ਅਜੇਤੂ ਅਰਧ ਸੈਂਕੜੇ ਬਣਾਉਣ ਵਾਲੇ ਸ਼੍ਰੇਅਸ ਅਈਅਰ ਨੇ ਆਈ. ਸੀ. ਸੀ. ਦੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ 27 ਸਥਾਨਾਂ ਦੀ ਲੰਬੀ ਛਲਾਂਗ ਲਾਈ ਹੈ। ਹੁਣ ਉਹ ਵਿਸ਼ਵ ਰੈਂਕਿੰਗ ਵਿਚ 18ਵੇਂ ਸਥਾਨ 'ਤੇ ਜਾ ਪੁੱਜੇ ਹਨ। ਜਿੱਥੇ ਅਈਅਰ ਅੱਗੇ ਵਧੇ, ਉਥੇ ਹੀ ਉਨ੍ਹਾਂ ਦੇ ਸਾਥੀ ਵਿਰਾਟ ਕੋਹਲੀ, ਜਿਨ੍ਹਾਂ ਨੂੰ ਇਸ ਸੀਰੀਜ਼ 'ਚ ਆਰਾਮ ਦਿੱਤਾ ਗਿਆ ਸੀ, ਟਾਪ-10 ਬੱਲੇਬਾਜ਼ਾਂ ਦੀ ਸੂਚੀ ਤੋਂ ਫਿਸਲ ਕੇ 15ਵੇਂ ਸਥਾਨ 'ਤੇ ਚਲੇ ਗਏ ਹਨ। ਭਾਰਤ ਨੇ ਇਹ ਸੀਰੀਜ਼ 3-0 ਨਾਲ ਜਿੱਤੀ।
ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਭਾਰਤ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਵਿਚ 75 ਦੌੜਾਂ ਬਣਾਉਣ ਵਾਲੇ ਨੌਜਵਾਨ ਬੱਲੇਬਾਜ਼ ਪਥੁਮ ਨਿਸੰਕਾ ਨੇ ਟਾਪ-10 ਵਿਚ ਪ੍ਰਵੇਸ਼ ਕੀਤਾ ਹੈ। ਉਹ ਹੁਣ 9ਵੇਂ ਸਥਾਨ 'ਤੇ ਬਰਕਰਾਰ ਹਨ। ਇਸ ਦੌਰਾਨ ਨਿਊਜ਼ੀਲੈਂਡ ਵਿਚ ਦਮਦਾਰ ਵਾਪਸੀ ਕਰਦੇ ਹੋਏ ਟੈਸਟ ਸੀਰੀਜ਼ ਨੂੰ 1-1 ਨਾਲ ਬਰਾਬਰ ਕਰਨ ਤੋਂ ਬਾਅਦ ਦੱਖਣੀ ਅਫਰੀਕਾ ਦੇ ਸੁਪਰ ਸਟਾਰ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਤੇਜ਼ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਕਬਜ਼ਾ ਕਰ ਚੁੱਕੇ ਹਨ। ਹੁਣ ਕੇਵਲ ਪੈਟ ਕਮਿੰਸ ਅਤੇ ਰਵੀਚੰਦਰਨ ਅਸ਼ਵਿਨ ਟੈਸਟ ਰੈਂਕਿੰਗ ਵਿਚ ਰਬਾਡਾ ਤੋਂ ਅੱਗੇ ਹਨ।
ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ
ਨਿਊਜ਼ੀਲੈਂਡ ਵਲੋਂ ਕਾਈਲ ਜੇਮੀਸਨ ਟੈਸਟ ਗੇਂਦਬਾਜ਼ਾਂ ਦੀ ਸੂਚੀ ਵਿਚ ਪੰਜਵੇਂ, ਜਦਕਿ ਟਿਮ ਸਾਊਦੀ 6ਵੇਂ ਸਥਾਨ 'ਤੇ ਖਿਸਕ ਗਏ ਹਨ। ਬੰਗਲਾਦੇਸ਼ ਦੇ ਵਿਰੁੱਧ ਵਨ ਡੇ ਸੀਰੀਜ਼ ਵਿਚ ਕੁੱਲ ਪੰਜ ਵਿਕਟਾਂ ਹਾਸਲ ਕਰਕੇ ਰਾਸ਼ਿਦ ਖਾਨ ਨੇ ਵਨ ਡੇ ਕ੍ਰਿਕਟ ਦੇ ਚੋਟੀ 10 ਗੇਂਦਬਾਜ਼ਾਂ ਦੀ ਸੂਚੀ ਵਿਚ ਧਮਾਕੇਦਾਰ ਵਾਪਸੀ ਕੀਤੀ ਹੈ। ਇਸ ਸੀਰੀਜ਼ ਵਿਚ ਗੇਂਦ ਦੇ ਨਾਲ ਕਮਾਲ ਨਹੀਂ ਦਿਖਾਉਣ ਵਾਲੇ ਮੇਹਦੀ ਹਸਨ ਸਿਰਾਜ਼ 7ਵੇਂ ਸਥਾਨ 'ਤੇ ਆ ਗਏ ਹਨ। ਇਸ ਦੌਰਾਨ ਦੂਜੇ ਅਤੇ ਤੀਜੇ ਵਨ ਡੇ ਵਿਚ ਸਭ ਤੋਂ ਵੱਡੇ ਸਕੋਰ ਬਣਾਉਣ ਵਾਲੇ ਲਿਟਨ ਦਾਸ ਬੱਲੇਬਾਜ਼ਾਂ ਦੇ ਮਾਮਲੇ ਵਿਚ ਕਰੀਅਰ ਦੇ ਸਰਵਸ੍ਰੇਸ਼ਠ 32ਵੇਂ ਸਥਾਨ 'ਤੇ ਬਰਕਰਾਰ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।