ਟੀ-20 ਮੁੰਬਈ ਲੀਗ ਅੱਜ ਤੋਂ
Tuesday, May 14, 2019 - 02:50 AM (IST)

ਮੁੰਬਈ— ਟੀ-20 ਲੀਗ ਦੇ ਦੂਜੇ ਟੂਰਨਾਮੈਂਟ ਦਾ ਆਯੋਜਨ ਮੰਗਲਵਾਰ ਤੋਂ ਇਥੇ ਵਾਨਖੇੜੇ ਸਟੇਡੀਅਮ ਵਿਚ ਕੀਤਾ ਜਾਵੇਗਾ, ਜਿਸ ਵਿਚ 8 ਟੀਮਾਂ ਹਿੱਸਾ ਲੈਣਗੀਆਂ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਬੇਟਾ ਤੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਵੀ ਇਸ ਟੂਰਨਾਮੈਂਟ ਵਿਚ ਕਈ ਵੱਡੇ ਨਾਵਾਂ ਦੇ ਨਾਲ ਖੇਡਦਾ ਨਜ਼ਰ ਆਵੇਗਾ। ਅਰਜੁਨ ਆਕਾਸ਼ ਟਾਈਗਰਸ ਮੁੰਬਈ ਵੈਸਟਰਨ ਵਲੋਂ ਖੇਡੇਗਾ, ਜਿਸ ਨੇ ਉਸ ਨੂੰ ਖਿਡਾਰੀਆਂ ਦੀ ਨੀਲਾਮੀ ਵਿਚ 5 ਲੱਖ ਰੁਪਏ ਵਿਚ ਖਰੀਦਿਆ ਹੈ। ਮੁੰਬਈ ਦੀ ਰਣਜੀ ਟੀਮ ਦੇ ਰੈਗੂਲਰ ਮੈਂਬਰ ਸ਼੍ਰੇਅਸ ਅਇਅਰ (ਨਮੋ ਬਾਂਦ੍ਰਾ ਬਲਾਸਟਰਸ), ਸੂਰਿਆ ਕੁਮਾਰ ਯਾਧਵ, ਆਕਾਸ਼ ਪਾਰਕਰ (ਟ੍ਰਾਇਮਫ ਨਾਈਟਸ ਮੁੰਬਈ ਨਾਰਥ ਈਸਟ), ਸ਼ਿਵਮ ਦੁਬੇ, ਸਿਦੇਸ਼ ਲਾਡ, (ਸ਼ਿਵਾਜੀ ਪਾਰਕ ਲਾਇੰਸ) ਤੇ ਪ੍ਰਿਥਵੀ ਸਾਵ (ਨਾਰਥ ਮੁੰਬਈ ਪੈਂਥਰਸ) ਵੀ ਇਸ ਟੂਰਨਾਮੈਂਟ 'ਚ ਨਜ਼ਰ ਆਉਣਗੇ।