ਗੰਭੀਰ ਦੀ ਬਦੌਲਤ ਕੋਲਕਾਤਾ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

04/13/2017 11:16:57 PM

ਕੋਲਕਾਤਾ— ਆਈ.ਪੀ.ਐੱਲ. ਦੇ ਅੱਜ ਖੇਡੇ ਗਏ ਮੁਕਾਬਲੇ ''ਚ ਕੋਲਕਾਤਾ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪੰਜਾਬ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ''ਚ 9 ਵਿਕਟਾਂ ਦੇ ਨੁਕਸਾਨ ''ਤੇ 170 ਦੌੜਾਂ ਬਣਾਈਆਂ। ਪੰਜਾਬ ਲਈ ਮਨਨ ਵੋਹਰਾ (28 ਦੌੜਾਂ), ਡੇਵਿਡ ਮਿਲਰ (28 ਦੌੜਾਂ) ਤੇ ਕਪਤਾਨ ਗਲੇਨ ਮੈਕਲਵੈੱਲ (25 ਦੌੜਾਂ) ਦੀ ਪਾਰੀ ਖੇਡੀ। ਕੋਲਕਾਤਾ ਲਈ ਗੇਂਦਬਾਜ਼ੀ ਕਰਦਿਆਂ ਉਮੇਸ਼ ਯਾਦਵ ਨੇ ਚਾਰ ਓਵਰਾਂ ''ਚ 33 ਦੌੜਾਂ ਦੇ 4 ਵਿਕਟਾਂ, ਕ੍ਰਿਸ ਮੋਰਿਸ ਨੇ 3 ਓਵਰਾਂ ''ਚ 30 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸੁਨੀਲ ਨਰਾਇਣ, ਪਿਯੂਸ਼ ਚਾਵਲਾ ਨੂੰ ਇਕ-ਇਕ ਵਿਕਟ ਮਿਲੀ।
171 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਕੋਲਕਾਤਾ ਦੀ ਸ਼ੁਰੂਆਤ ਕਾਫੀ ਚੰਗੀ ਰਹੀ। ਕਪਤਾਨ ਗੌਤਮ ਗੰਭੀਰ ਦੀਆਂ ਅਜੇਤੂ 72 ਦੌੜਾਂ ਦੀ ਬਦੌਲਤ ਕੋਲਕਾਤਾ ਨੇ ਪੰਜਾਬ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸੁਨੀਲ ਨਰਾਇਣ ਨੇ 37 ਦੌੜਾਂ ਤੇ ਰੋਬਿਨ ਉਥੱਪਾ ਨੇ 26 ਦੌੜਾਂ ਦੀ ਪਾਰੀ ਖੇਡੀ। ਪੰਜਾਬ ਦੀ ਇਹ ਤਿੰਨ ਮੈਚਾਂ ''ਚ ਪਹਿਲੀ ਹਾਰ ਹੈ, ਜਦੋਂਕਿ ਕੋਲਕਾਤਾ ਨੇ ਤਿੰਨ ਮੈਚਾਂ ''ਚ ਇਹ ਦੂਜੀ ਜਿੱਤ ਹੈ।

Related News