ਗਰਮੀ ਲੱਗਣ 'ਤੇ ਟੈਨਿਸ ਖਿਡਾਰਨ ਯੂਜਨੀ ਨੇ ਬਾਜ਼ਾਰ 'ਚ ਹੀ ਉਤਾਰ ਦਿੱਤੀ ਟੀ-ਸ਼ਰਟ (ਵੀਡੀਓ)

Tuesday, Jun 04, 2019 - 10:00 PM (IST)

ਨਵੀਂ ਦਿੱਲੀ - ਕੈਨੇਡਾ ਦੀ ਟੈਨਿਸ ਖਿਡਾਰਨ ਯੂਜਨੀ ਬੁਕਾਰਡ ਇਨ੍ਹੀਂ ਦਿਨੀਂ ਪੈਰਿਸ ਦੀਆਂ ਗਲੀਆਂ 'ਚ ਘੁੰਮ ਰਹੀ ਹੈ। ਯੂਜਨੀ ਨੇ ਸੋਸ਼ਲ ਮੀਡੀਆ ਰਾਹੀਂ ਪੈਰਿਸ ਦੀਆਂ ਗਲੀਆਂ ਦੀ ਇਕ ਯਾਦ ਸਾਂਝੀ ਕੀਤੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਇਕ ਵੀਡੀਓ ਵਿਚ ਉਹ ਗਰਮੀ ਤੋਂ ਪ੍ਰੇਸ਼ਾਨ ਹੋ ਕੇ ਭਰੇ ਬਾਜ਼ਾਰ ਵਿਚ ਟੀ-ਸ਼ਰਟ ਉਤਾਰਦੀ ਦੇਖੀ ਜਾ ਸਕਦੀ ਹੈ। ਯੂਜਨੀ ਨੇ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਉਸ ਨੇ ਆਪਣੇ ਇੰਸਟਾ ਅਕਾਊਂਟ 'ਤੇ ਲਿਖਿਆ ਹੈ ਕਿ ਮੈਂ ਜਦੋਂ ਪੈਰਿਸ ਦੀਆਂ ਗਲੀਆਂ ਵਿਚ ਘੁੰਮ ਰਹੀ ਸੀ ਤਾਂ ਪਸੀਨੇ ਕਾਰਣ ਮੇਰਾ ਬੁਰਾ ਹਾਲ ਹੋ ਗਿਆ। ਮੈਂ ਤੁਰੰਤ ਆਪਣੀ ਸਫੈਦ ਟੀ-ਸ਼ਰਟ ਦੇ ਹੇਠਾਂ ਪਾਈ ਇਕ ਦੂਜੀ ਟੀ- ਸ਼ਰਟ ਉਤਾਰ ਦਿੱਤੀ। ਮੈਨੂੰ ਇਹ ਅਹਿਸਾਸ ਨਹੀਂ ਸੀ ਕਿ ਮੈਂ ਪੈਰਿਸ ਦੀਆਂ ਗਲੀਆਂ ਵਿਚ  ਸਾਰਿਆਂ ਲੋਕਾਂ ਦੇ ਸਾਹਮਣੇ ਹਾਂ, ਮੈਨੂੰ ਲੱਗਾ ਕਿ ਅਜਿਹੀਆਂ ਚੀਜ਼ਾਂ ਹੁਣ ਆਮ ਹਨ, ਹਾਲਾਂਕਿ ਘਟਨਾਕ੍ਰਮ ਦੌਰਾਨ ਇਕ ਵਿਅਕਤੀ ਮੇਰੀ ਵੀਡੀਓ ਵੀ ਬਣਾ ਰਿਹਾ ਸੀ ਪਰ ਅਜਿਹਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਯੂਜਨੀ ਇਨ੍ਹੀਂ ਦਿਨੀਂ ਪੈਰਿਸ ਫ੍ਰੈਂਚ ਓਪਨ ਖੇਡਣ ਪਹੁੰਚੀ ਹੈ।

 
 
 
 
 
 
 
 
 
 
 
 
 
 

FULL TRANSPARENCY: I was wearing a pink shirt while sight seeing and I was sweating A LOT. The sweat marks were very visible to the point where it was awkward and people were staring. So I ran into a tourist shop and got a white ‘I ♥️ Paris’ shirt cuz at least white hides sweat marks better lol. Had to absolutely change right away outside the store. And girls, I know y’all feel me and have this skill cuz we’ve all been there doing a quick change in public lmao. The guy on the right is a fan waiting for me to change to take a pic hahaha poor guy witnessed the whole thing. Gotta do whatcha gotta do 🤷🏼‍♀️ ALSO please excuse my f bomb!!! My grandma films everything lmao

A post shared by Genie Bouchard (@geniebouchard) on Jun 2, 2019 at 2:20pm PDT

PunjabKesari
ਯੂਜਨੀ ਪਹਿਲੀ ਵਾਰ ਉਦੋਂ ਚਰਚਾ ਵਿਚ ਆਈ ਸੀ, ਜਦੋਂ ਸੋਸ਼ਲ ਮੀਡੀਆ 'ਤੇ ਸ਼ਰਤ ਹਾਰ ਜਾਣ ਕਾਰਨ ਉਹ ਆਪਣੇ ਇਕ ਫੈਨ ਨਾਲ ਡੇਟ 'ਤੇ ਗਈ ਸੀ। ਦਰਅਸਲ, ਯੂਜਨੀ ਐੱਨ. ਐੱਫ. ਐੱਲ. ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਇਕ ਦਿਨ ਉਸ ਨੇ ਸੋਸ਼ਲ ਸਾਈਟਸ 'ਤੇ ਆਪਣੀ ਇਕ ਫੇਵਰੇਟ ਟੀਮ ਦੇ ਜਿੱਤਣ ਦੀ ਭਵਿੱਖਬਾਣੀ ਕੀਤੀ ਸੀ। ਇਸ 'ਤੇ ਇਕ ਫੈਨ ਨੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਜੇਕਰ ਤੁਹਾਡੀ ਟੀਮ ਹਾਰ ਜਾਵੇਗੀ ਤਾਂ ਕੀ ਤੁਸੀਂ ਮੇਰੇ ਨਾਲ ਡੇਟ 'ਤੇ ਚੱਲੋਗੇ। ਯੂਜਨੀ ਨੇ ਇਸ 'ਤੇ ਹਾਂ ਕਹਿ ਦਿੱਤਾ। ਯੂਜਨੀ ਦੀ ਟੀਮ ਜਦੋਂ ਮੈਚ ਹਾਰ ਗਈ ਤਾਂ ਉਸ ਨੇ ਵਾਅਦਾ ਨਿਭਾਉਂਦੇ ਹੋਏ ਉਕਤ ਵਿਅਕਤੀ ਨੂੰ ਵੀ ਡੇਟ ਕੀਤਾ।

PunjabKesariPunjabKesari


Gurdeep Singh

Content Editor

Related News