ਨਗਰ ਕੀਰਤਨ ਦੌਰਾਨ ਵਾਪਰੇ ਹਾਦਸੇ ਦਾ ਦਰਦਨਾਕ ਮੰਜ਼ਰ! ਲਪੇਟ ''ਚ ਆਏ ਕਈ ਲੋਕ, ਵੇਖੋ Exclusive ਵੀਡੀਓ

Sunday, Oct 06, 2024 - 11:29 AM (IST)

ਮੋਗਾ (ਕਸ਼ਿਸ਼ ਸਿੰਗਲਾ): ਬੀਤੇ ਦਿਨੀਂ ਧਰਮਕੋਟ ਵਿਚ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਵਿਚ ਕਰੰਟ ਆਉਣ ਨਾਲ ਵਾਪਰੇ ਦਰਦਨਾਕ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਇਸ ਕਾਰਨ ਘੱਟੋ-ਘੱਟ 8-9 ਲੋਕ ਕਰੰਟ ਦੀ ਲਪੇਟ ਵਿਚ ਆ ਗਏ ਸਨ, ਜਿਨ੍ਹਾਂ ਵਿਚੋਂ 2 ਦੀ ਦਰਦਨਾਕ ਮੌਤ ਹੋ ਗਈ ਸੀ। ਹੁਣ ਇਸ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿੰਝ ਸੰਗਤ ਵਿਚੋਂ ਕੁਝ ਲੋਕ ਅਚਾਨਕ ਡਿੱਗ ਗਏ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਬੰਬ ਦੀ ਧਮਕੀ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਕੋਟ ਸਦਰ ਖਾਂ ਵਿਖੇ ਨਗਰ ਕੀਰਤਨ ਦਰਮਿਆਨ ਬੀਤੇ ਕੱਲ ਪਾਲਕੀ ਸਾਹਬ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਪਾਲਕੀ ਸਾਹਿਬ ਵਿਚ ਕਰੰਟ ਆ ਗਿਆ ਸੀ। ਇਸ ਕਾਰਨ ਕਈ ਲੋਕਾਂ ਨੂੰ ਕਰੰਟ ਦੇ ਝਟਕੇ ਲੱਗੇ ਸੀ। ਇਸ ਹਾਦਸੇ ਵਿਚ ਇਕ ਮਹਿਲਾ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਪੰਜ ਤੋਂ ਛੇ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿਚ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਅੱਜ ਦੂਸਰੇ ਦਿਨ ਇਸ ਦਰਦ ਨਾਲ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਸਾਫ ਦਿਖ ਰਿਹਾ ਕਿ ਕਿਸ ਤਰ੍ਹਾਂ ਕਰੰਟ ਲੱਗਣ ਕਾਰਨ ਕੁਝ ਲੋਕ ਜ਼ਮੀਨ 'ਤੇ ਡਿੱਗਦੇ ਨਜ਼ਰ ਆ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News