ਭਾਰਤ ਦੇ 300ਵੇਂ ਅਤੇ 301ਵੇਂ ਟੈਸਟ ਕ੍ਰਿਕਟਰ ਬਣੇ ਨਟਰਾਜਨ ਅਤੇ ਸੁੰਦਰ

Friday, Jan 15, 2021 - 03:04 PM (IST)

ਭਾਰਤ ਦੇ 300ਵੇਂ ਅਤੇ 301ਵੇਂ ਟੈਸਟ ਕ੍ਰਿਕਟਰ ਬਣੇ ਨਟਰਾਜਨ ਅਤੇ ਸੁੰਦਰ

ਬ੍ਰਿਸਬੇਨ (ਵਾਰਤਾ) : ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟੀ ਨਟਰਾਜਨ ਅਤੇ ਆਲਰਾਉਂਡਰ ਵਾਸ਼ਿੰਗਟਨ ਸੁੰਦਰ ਆਸਟਰੇਲੀਆ ਖ਼ਿਲਾਫ਼ ਬ੍ਰਿਸਬੇਨ ਵਿਚ ਚੌਥੇ ਅਤੇ ਆਖ਼ਰੀ ਟੈਸਟ ਵਿਚ ਸ਼ੁੱਕਰਵਾਰ ਨੂੰ ਡੈਬਿਊ ਕਰਣ ਦੇ ਨਾਲ ਹੀ ਭਾਰਤ ਦੇ ਕਰਮਵਾਰ 300ਵੇਂ ਅਤੇ 301ਵੇਂ ਟੈਸਟ ਖਿਡਾਰੀ ਬਣ ਗਏ।

ਇਹ ਵੀ ਪੜ੍ਹੋ: ਨਟਰਾਜਨ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਅੰਤਰਰਾਸ਼ਟਰੀ ਕ੍ਰਿਕਟ ’ਚ ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ

ਨਟਰਾਜਨ ਲਈ ਆਸਟਰੇਲੀਆ ਦਾ ਇਹ ਦੌਰਾ ਹਰ ਲਿਹਾਜ਼ ਤੋਂ ਭਾਗਸ਼ਾਲੀ ਸਾਬਤ ਹੋਇਆ। ਨਟਰਾਜਨ ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਯੂ.ਏ.ਈ. ਵਿਚ ਖੇਡੇ ਗਏ ਆਈ.ਪੀ.ਐਲ. ਵਿਚ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਹੀ ਉਨ੍ਹਾਂ ਨੂੰ ਆਸਟਰੇਲੀਆ ਦੌਰੇ ਲਈ ਭਾਰਤੀ ਟੀਮ ਨਾਲ ਨੈਟ ਗੇਂਦਬਾਜ਼ ਦੇ ਰੂਪ ਵਿਚ ਚੁਣਿਆ ਗਿਆ। ਨਟਰਾਜਨ ਨੈਟ ਗੇਂਦਬਾਜ਼ ਦੇ ਰੂਪ ਵਿਚ ਆਸਟਰੇਲੀਆ ਪੁੱਜੇ ਪਰ ਉਨ੍ਹਾਂ ਨੇ ਭਾਰਤ ਲਈ ਵਨਡੇ, ਟੀ-20 ਅਤੇ ਟੈਸਟ ਤਿੰਨਾਂ ਹੀ ਰੂਪਾਂ ਵਿਚ ਡੈਬਿਊ ਕੀਤਾ। ਨਟਰਾਜਨ ਅਤੇ ਸੁੰਦਰ ਇਸ ਤਰ੍ਹਾਂ ਬ੍ਰਿਸਬੇਨ ਵਿਚ ਭਾਰਤ ਲਈ ਡੈਬਿਊ ਕਰਣ ਵਾਲੇ 6ਵੇਂ ਅਤੇ 7ਵੇਂ ਖਿਡਾਰੀ ਬਣ ਗਏ।

ਇਹ ਵੀ ਪੜ੍ਹੋ: ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ

ਇਸ ਤੋਂ ਪਹਿਲਾਂ ਹੇਮੂ ਅਧਿਕਾਰੀ, ਜੇਨੀ ਈਰਾਨੀ, ਗੋਗੂਮਲ ਕਿਸ਼ਨਚੰਦ ਅਤੇ ਖਾਂਡੂ ਰੰਗਨੇਕਰ ਨੇ 28 ਨਵੰਬਰ 1947 ਨੂੰ ਬ੍ਰਿਸਬੇਨ ਵਿਚ ਭਾਰਤ ਲਈ ਟੈਸਟ ਡੈਬਿਊ ਕੀਤਾ ਸੀ, ਜਦੋਂਕਿ ਜਵਾਗਲ ਸ਼ਰੀਨਾਥ ਨੇ 29 ਨਵੰਬਰ 1991 ਨੂੰ ਬ੍ਰਿਸਬੇਨ ਵਿਚ ਭਾਰਤ ਲਈ ਟੈਸਟ ਡੈਬਿਊ ਕੀਤਾ ਸੀ। ਇਸ ਮੁਕਾਬਲੇ ਵਿਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਆਫ ਸਪਿਨਰ ਰਵਿਚੰਦਰਨ ਅਸ਼ਵਿਨ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਬਾਹਰ ਹੋ ਗਏ ਅਤੇ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਸਥਾਨ ’ਤੇ ਨਟਰਾਜਨ ਅਤੇ ਸੁੰਦਰ ਨੂੰ ਮੌਕਾ ਮਿਲਿਆ। ਤੇਜ਼ ਗੇਂਦਬਾਜ਼ ਬੁਮਰਾਹ ਢਿੱਡ ਵਿਚ ਖਿਚਾਅ ਨਾਂਲ ਪਰੇਸ਼ਾਨ ਸੀ ਅਤੇ ਅਸ਼ਵਿਨ ਨੂੰ ਪਸਲੀਆਂ ਵਿਚ ਖਿਚਾਅ ਕਾਰਨ, ਜਿਸ ਕਾਰਨ ਟੀਮ ਇੰਡੀਆ ਨੇ ਮੈਚ ਤੋਂ ਇਕ ਦਿਨ ਪਹਿਲਾਂ ਆਪਣੀ ਅੰਤਿਮ ਇਲੈਵਨ ਦੀ ਘੋਸ਼ਣਾ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ

ਇਸ ਦੇ ਇਲਾਵਾ ਜ਼ਖ਼ਮੀ ਰਵਿੰਦਰ ਜਡੇਜਾ ਅਤੇ ਹਨੁਮਾ ਵਿਹਾਰੀ ਦੇ ਸਥਾਨ ’ਤੇ ਟੀਮ ਵਿਚ ਸ਼ਾਰਦੁਲ ਠਾਕੁਰ ਅਤੇ ਮਯੰਕ ਅਗਰਵਾਲ  ਨੂੰ ਸ਼ਾਮਿਲ ਕੀਤਾ ਗਿਆ ਹੈ। ਜਡੇਜਾ ਜਿੱਥੇ ਅੰਗੂਠੇ ਵਿਚ ਫਰੈਕਚਰ ਕਾਰਨ ਸੀਰੀਜ਼ ਤੋਂ ਬਾਹਰ ਹੋ ਗਏ ਸਨ, ਉਥੇ ਹੀ ਹਨੁਮਾ ਤੀਜੇ ਟੈਸਟ ਮੈਚ ਵਿਚ ਸਕੋਰ ਲੈਣ ਦੌਰਾਨ ਹੈਮਸਟਰਿੰਗ ਦਾ ਸ਼ਿਕਾਰ ਹੋਏ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਬੱਲੇਬਾਜ਼ੀ ਕੀਤੀ ਸੀ ਅਤੇ ਮੈਚ ਨੂੰ ਡਰਾਅ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਨੂੰ ਖਿਡਾਰੀਆਂ ਦੇ ਜ਼ਖ਼ਮੀ ਹੋਣ ਕਾਰਨ ਇਸ ਮੈਚ ਲਈ ਟੀਮ ਵਿਚ 4 ਬਦਲਾਅ ਕਰਣੇ ਪਏ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਜ਼ਖ਼ਮੀ ਹੋਣ ਕਾਰਨ ਪਹਿਲਾਂ ਹੀ ਸੀਰੀਜ਼ ਤੋਂ ਬਾਹਰ ਹੋ ਚੁੱਕੇ ਸਨ ਅਤੇ ਹੁਣ ਤੇਜ਼ ਗੇਂਦਬਾਜ ਬੁਮਰਾਹ ਵੀ ਚੌਥੇ ਟੈਸਟ ਤੋਂ ਬਾਹਰ ਹੋ ਗਏ। ਬੁਮਰਾਹ ਦੇ ਬਾਹਰ ਹੋਣ ਨਾਲ ਚੌਥੇ ਅਤੇ ਆਖ਼ਰੀ ਟੈਸਟ ਮੈਚ ਵਿਚ ਗੇਂਦਬਾਜ਼ੀ ਦੀ ਜ਼ਿੰਮੇਦਾਰੀ ਇਨ੍ਹਾਂ ਗੇਂਦਬਾਜ਼ਾਂ ’ਤੇ ਹੀ ਹੋਵੇਗੀ ਅਤੇ ਉਨ੍ਹਾਂ ਕੋਲ ਖ਼ੁਦ ਨੂੰ ਸਾਬਤ ਕਰਣ ਦਾ ਵੀ ਸੁਨਹਿਰੀ ਮੌਕਾ ਰਹੇਗਾ।

ਇਹ ਵੀ ਪੜ੍ਹੋ: ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ’ਚ ਬੰਗਲਾਦੇਸ਼ ਦੀ ਫ਼ੌਜ ਲਵੇਗੀ ਹਿੱਸਾ, 122 ਫ਼ੌਜੀਆਂ ਦਾ ਦਲ ਪੁੱਜਾ ਭਾਰਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News