T20 WC, IND v AFG : 10 ਓਵਰਾਂ ਦੀ ਖੇਡ ਖਤਮ, ਭਾਰਤ ਦਾ ਸਕੋਰ 85/0

11/03/2021 8:21:30 PM

ਦੁਬਈ- ਟੀ-20 ਵਰਲਡ ਕੱਪ 'ਚ ਬੁੱਧਵਾਰ ਨੂੰ ਟੀਮ ਇੰਡੀਆ ਦੁਬਈ ਦੇ ਸ਼ੇਖ਼ ਜ਼ਾਇਦ ਸਟੇਡੀਅਮ 'ਚ ਆਪਣਾ ਤੀਜਾ ਮੈਚ ਅਫਗਾਨਿਸਤਾਨ ਖ਼ਿਲਾਫ਼ ਖੇਡ ਰਹੀ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ 'ਤੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ। ਸੈਮੀਫ਼ਾਈਨਲ 'ਚ ਪਹੁੰਚਣ ਦੀ ਛੋਟੀ ਜਿਹੀ ਉਮੀਦ ਨੂੰ ਵੀ ਜ਼ਿੰਦਾ ਰੱਖਣ ਲਈ ਭਾਰਤ ਨੂੰ ਇਸ ਮੈਚ 'ਚ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨੀ ਹੋਵੇਗੀ।

ਭਾਰਤੀ ਟੀਮ ਵਲੋਂ ਬੱਲੇਬਾਜ਼ੀ ਕਰ ਰਹੇ ਰੋਹਿਤ ਸ਼ਰਮਾ 29 ਗੇਂਦਾਂ ਵਿਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 40 ਦੌੜਾਂ ਬਣਾਈਆਂ ਤੇ ਕੇ. ਐੱਲ. ਰਾਹੁਲ ਨੇ 32 ਗੇਂਦਾਂ ਵਿਚ 5 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 44 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਮਾਸੂਮ ਧੀ ਬਾਰੇ ਗਲਤ ਟਿੱਪਣੀਆਂ ਕਰਨ ਵਾਲੇ ਬੀਮਾਰ ਮਾਨਸਿਕਤਾ ਵਾਲੇ : ਮਨੀਸ਼ਾ ਗੁਲਾਟੀ

ਹੈੱਡ ਟੂ ਹੈੱਡ
ਕੁਲ ਮੈਚ : 2
ਭਾਰਤ ਨੇ ਜਿੱਤੇ - 2 ਮੈਚ
ਅਫਗਾਨਿਸਤਾਨ ਨੇ ਜਿੱਤੇ - 0

ਟਾਸ ਦਾ ਮੈਚ 'ਚ ਪੈਂਦਾ ਹੈ ਵੱਡਾ ਅਸਰ
ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 2021 ਦੇ ਆਪਣੇ ਪਹਿਲੇ ਦੋ ਮੈਚਾਂ 'ਚ ਟਾਸ ਹਾਰ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਖੇਡ ਦੇ ਸਭ ਤੋਂ ਮੁਸ਼ਕਲ ਹਾਲਾਤ ਤੋਂ ਗੁਜ਼ਰਨਾ ਪਿਆ। ਟਾਸ ਹਾਰਨ ਦਾ ਸਪੱਸ਼ਟ ਮਤਲਬ ਸੀ ਕਿ ਤਰੇਲ ਕਾਰਨ ਭਾਰਤੀ ਟੀਮ ਨੂੰ 20-30 ਦੌੜਾਂ ਜ਼ਿਆਦਾ ਬਣਾਉਣੀਆਂ ਪੈਣੀਆਂ ਸਨ। ਇਸ ਕੋਸ਼ਿਸ਼ 'ਚ ਦੋਵੇਂ ਵਾਰ ਭਾਰਤ ਨੇ ਘੱਟ ਦੌੜਾਂ ਬਣਾਈਆਂ ਤੇ ਮੈਚ ਗੁਆਏ।

ਪਿੱਚ ਦੀ ਸਥਿਤੀ
ਇਸ ਵਰਲਡ ਕੱਪ 'ਚ ਆਬੂ ਧਾਬੀ ਦੀਆਂ ਪਿੱਚਾਂ 'ਚ ਟਾਰਗੇਟ ਦਾ ਪਿੱਛਾ ਕਰਦੇ ਹੋਏ ਟੀਮਾਂ ਨੇ 8 'ਚੋਂ 6 ਮੈਚ ਜਿੱਤੇ ਹਨ। ਲਿਹਾਜ਼ਾ ਇਸ ਵਾਰ ਵੀ ਟਾਸ ਜਿੱਤ ਕੇ ਫੀਲਡਿੰਗ ਫਾਇਦੇਮੰਦ ਹੋ ਸਕਦਾ ਹੈ।

PunjabKesari

ਪਲੇਇੰਗ ਇਲੈਵਨ

ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ, ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਰਹਿਮਾਨਉੱਲ੍ਹਾ ਗੁਰਬਾਜ਼, ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ (ਕਪਤਾਨ), ਗੁਲਬਦੀਨ ਨਾਇਬ, ਸ਼ਰਫੂਦੀਨ ਅਸ਼ਰਫ, ਰਾਸ਼ਿਦ ਖਾਨ, ਕਰੀਮ ਜਨਤ, ਨਵੀਨ-ਉਲ-ਹੱਕ, ਹਾਮਿਦ ਹਸਨ

ਭਾਰਤ : ਕੇ. ਐੱਲ. ਰਾਹੁਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ (ਕਪਤਾਨ), ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ

ਇਹ ਵੀ ਪੜ੍ਹੋ : ਨਾਮੀਬੀਆ 'ਤੇ ਜਿੱਤ ਤੋਂ ਬਾਅਦ ਬਾਬਰ ਨੇ ਦਿੱਤਾ ਵੱਡਾ ਬਿਆਨ

ਭਾਰਤ ਦੇ ਸੈਮੀਫ਼ਾਈਨਲ 'ਚ ਪਹੁੰਚਣ ਲਈ ਇਹ ਸ਼ਰਤਾਂ ਪੂਰੀਆਂ ਕਰਨਾ ਜ਼ਰੂਰੀ
ਅਜੇ ਕੁਝ ਅਜਿਹੇ ਸਮੀਕਰਨ ਹਨ ਜਿਸ ਦੇ ਤਹਿਤ ਭਾਰਤ ਸੈਮੀਫ਼ਾਈਨਲ 'ਚ ਪਹੁੰਚ ਸਕਦਾ ਹੈ। ਇਸ ਦੇ ਲਈ ਪਹਿਲੀ ਕੰਡੀਸ਼ਨ ਇਹ ਹੈ ਕਿ ਭਾਰਤੀ ਟੀਮ ਅਫ਼ਗਾਨਿਸਤਾਨ ਨੂੰ ਵੱਡੇ ਫ਼ਰਕ ਨਾਲ ਹਰਾ ਦੇਵੇ। ਇਸ ਤੋਂ ਬਾਅਦ ਦੂਜੀ ਸ਼ਰਤ ਇਹ ਹੈ ਕਿ ਅਫ਼ਗਾਨਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਹਰਾ ਦੇਵੇ। ਫਿਰ ਭਾਰਤ ਆਪਣੇ ਦੋ ਮੁਕਾਬਲੇ ਵੀ ਇਸ ਫ਼ਰਕ ਨਾਲ ਜਿੱਤੇ ਕਿ ਇਸ ਦਾ ਨੈੱਟ ਰਨ ਰੇਟ ਅਫ਼ਗਾਨਿਸਤਾਨ ਤੇ ਨਿਊਜ਼ੀਲੈਂਡ ਦੋਹਾਂ ਤੋਂ ਬਿਹਤਰ ਹੋ ਜਾਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News