ਅਸਟ੍ਰੇਲੀਆ-ਪਾਕਿਸਤਾਨ ਟੀ-20 ਸੀਰੀਜ਼ ਦੀ ''ਟ੍ਰਾਫੀ'' ਹੋਈ ਟਰੋਲ

Wednesday, Oct 24, 2018 - 03:43 PM (IST)

ਅਸਟ੍ਰੇਲੀਆ-ਪਾਕਿਸਤਾਨ ਟੀ-20 ਸੀਰੀਜ਼ ਦੀ ''ਟ੍ਰਾਫੀ'' ਹੋਈ ਟਰੋਲ

ਨਵੀਂ ਦਿੱਲੀ—ਟੈਸਟ ਸੀਰੀਜ਼ 'ਚ ਜਿੱਤ ਤੋਂ ਬਾਅਦ ਪਾਕਿਸਤਾਨ ਹੁਣ ਆਸਟ੍ਰੇਲੀਆ ਨਾਲ ਟੀ-20 ਸੀਰੀਜ਼ 'ਚ ਵੀ ਜਿੱਤ ਦਾ ਸਿਲਸਿਲਾ ਜਾਰੀ ਰਹੇ। ਮੰਗਲਵਾਰ ਨੂੰ ਪੀ.ਸੀ.ਬੀ. ਨੇ ਆਪਣੇ ਟਵਿਟਰ ਤੋਂ ਟੀ.ਯੂ.ਸੀ. ਕੱਪ 2018 ਦੀ ਟ੍ਰਾਫੀ ਦਾ ਖੁਲਾਸਾ ਕੀਤਾ। ਹਾਲਾਂਕਿ ਇਸ ਤੋਂ ਬਾਅਦ ਟਵਿਟਰ 'ਤੇ ਆਈ.ਸੀ.ਸੀ. ਨੇ ਇਸ ਤਸਵੀਰ ਨੂੰ ਸ਼ੇਅਰ ਕਰਕੇ ਟ੍ਰਾਫੀ ਨੂੰ ਲੈ ਕੇ ਜੋ ਲਿਖਿਆ ਉਸ ਤੋਂ ਬਾਅਦ ਲੋਕਾਂ ਨੇ ਪੀ.ਸੀ.ਬੀ. ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
 

ਦਰਅਸਲ ਇਸ ਸੀਰੀਜ਼ ਦੀ ਟ੍ਰਾਫੀ ਦੇ ਹੇਠਲੇ ਹਿੱਸੇ 'ਚ ਤਾਂ ਸਟੰਪ ਹੈ ਪਰ ਉਸਦਾ ਉਪਰੀ ਹਿੱਸਾ ਕਿਸੇ ਤਰ੍ਹਾਂ ਦੇ ਬਿਸਕਟ ਦੀ ਤਰ੍ਹਾਂ ਡਿਜਾਇਨ ਕੀਤਾ ਗਿਆ ਅਤੇ ਆਈ.ਸੀ.ਸੀ. ਨੇ ਇਸੇ ਕਾਰਨ ਤਸਵੀਰ ਨੂੰ ਸ਼ੇਅਰ ਕੀਤਾ। ਇਸਦੇ ਬਾਅਦ ਉਨ੍ਹਾਂ ਨੇ ਇਸ ਤਸਵੀਰ ਨਾਲ ਚੈਂਪੀਅਨਜ਼ ਟ੍ਰਾਫੀ 2017 ਦੀ ਤਸਵੀਰ ਵੀ ਸ਼ੇਅਰ ਕੀਤੀ ਜਿਸ 'ਚ ਉਨ੍ਹਾਂ ਨਾਲ ਕੋਹਲੀ ਟ੍ਰਾਫੀ ਚੁੱਕੀ ਦਿਖਾਈ ਦੇ ਰਹੇ ਹਨ। ਆਈ.ਸੀ.ਸੀ. 'ਚ ਇਸ ਤਸਵੀਰ ਨਾਲ ਕੈਪਸ਼ਨ 'ਚ ਲਿਖਿਆ, ਤੁਸੀਂ ਬਨਾਮ ਉਹ ਟ੍ਰਾਫੀ ਜਿਸਦੇ ਬਾਰੇ 'ਚ ਤੁਹਾਨੂੰ ਚਿੰਤਾ ਨਾ ਕਰਨ ਨੂੰ ਕਿਹਾ ਜਾਵੇ
 

ਦੋ ਟੈਸਟ ਮੈਚਾਂ ਦੀ ਸੀਰੀਜ਼ ਨੂੰ 1-0 ਨਾਲ ਪਾਕਿਸਤਾਨ ਨੇ ਆਪਣੇ ਨਾਂ ਕੀਤਾ, ਹੁਣ ਦੋਵੇਂ ਟੀਮਾਂ ਵਿਚਕਾਰ ਤਿੰਨ ਟੀ-20 ਮੈਚ ਖੇਡੇ ਜਾਣਗੇ। ਇਸਦਾ ਪਹਿਲਾਂ ਮੈਚ 24 ਅਕਤੂਬਰ ਨੂੰ ਆਬੂਧਾਬੀ 'ਚ ਖੇਡਿਆ ਜਾਵੇਗਾ।

 


Related News