ਰੋਹਿਤ ਬਣੇ ਟੀ-20 ਇੰਟਰਨੈਸ਼ਨਲ 'ਚ ਦੌੜਾਂ ਦੇ ਕਿੰਗ, ਛੱਕਿਆ ਦਾ ਸੈਂਕੜਾ ਕੀਤਾ ਪੂਰਾ

Friday, Feb 08, 2019 - 05:06 PM (IST)

ਰੋਹਿਤ ਬਣੇ ਟੀ-20 ਇੰਟਰਨੈਸ਼ਨਲ 'ਚ ਦੌੜਾਂ ਦੇ ਕਿੰਗ, ਛੱਕਿਆ ਦਾ ਸੈਂਕੜਾ ਕੀਤਾ ਪੂਰਾ

ਜਲੰਧਰ : ਨਿਊਜ਼ੀਲੈਂਡ ਵਿਰੁੱਧ ਆਕਲੈਂਡ ਟੀ-20 'ਚ ਆਖਿਰਕਾਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਬੱਲਾ ਚੱਲ ਹੀ ਪਿਆ। ਨਿਊਜ਼ੀਲੈਂਡ ਤੋਂ ਮਿਲਿਆ 159 ਦੌੜਾਂ ਦੇ ਟੀਚੇ ਦੇ ਜਵਾਬ 'ਚ ਰੋਹਿਤ ਨੇ ਆਪਣੀ ਟੀਮ ਦੀ ਤੂਫਾਨੀ ਸ਼ੁਰੂਆਤ ਕੀਤੀ। ਰੋਹਿਤ ਨੇ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਸਿਰਫ ਇਹੀ ਨਹੀਂ, ਉਸ ਨੇ ਟੀ-20 'ਚ ਛੱਕਿਆਂ ਸੈਂਕੜਾਂ ਵੀ ਪੂਰਾ ਕਰ ਲਿਆ ਹੈ। ਰੋਹਿਤ ਤੋਂ ਪਹਿਲੇ ਟੀ-20 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੀ ਹੀ ਟੀਮ ਮਾਰਟਿਨ ਗੁਪਟਿਲ (2272) ਦੇ ਨਾਂ ਸੀ। ਰੋਹਿਤ ਆਪਣੀ ਪਾਰੀ 'ਚ 35 ਦੌੜਾਂ ਪੂਰੀਆਂ ਕਰਦੇ ਹੀ ਗੁਪਟਿਲ ਦਾ ਰਿਕਾਰਡ ਤੋੜ ਗਏ।  

ਰੋਹਿਤ ਦੇ ਨਾਂ ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਦਰਜ ਹੈ। ਰੋਹਿਤ ਆਪਣੇ ਟੀ-20 ਕਰੀਅਰ 'ਚ 4 ਸੈਂਕੜੇ ਲਗਾ ਚੁੱਕੇ ਹਨ। ਉਨ੍ਹਾਂ ਤੋਂ ਬਾਅਦ ਨਿਊਜ਼ੀਲੈਂਡ ਦੇ ਬੱਲੇਬਾਜ਼ ਕੋਲਿਨ ਮੁਨਰੋ ਦਾ ਨਾਂ ਆਉਂਦਾ ਹੈ। ਜੋਕਿ ਤਿੰਨ ਸੈਂਕੜੇ ਲਗਾ ਚੁੱਕੇ ਹੈ। ਖਾਸ ਗੱਲ ਇਹ ਹੈ ਕਿ ਮੁਨਰੋ ਨੇ ਇਕ ਸੈਂਕੜਾ ਤਾਂ ਭਾਰਤ ਦੇ ਖਿਲਾਫ ਹੀ ਲਗਾਇਆ ਸੀ। ਇਸ ਦੇ ਬਾਅਦ ਆਸਟ੍ਰੇਲੀਆ ਗੇ ਗਲੇਨ ਮੈਕਸੇਵਨ, ਮਾਰਟਿਨ ਗੁਪਟਿਲ, ਆਰੋਨ ਫਿੰਚ, ਕੇ. ਐੱਲ. ਰਾਹੁਲ, ਕ੍ਰਿਸ ਗੇਲ, ਬ੍ਰੈਂਡਨ ਮੈਕਕੁਲਮ ਦਾ ਨਾਂ ਆਉਂਦਾ ਹੈ ਜੋ ਕਿ 2-2 ਸੈਂਕੜੇ ਲਗਾ ਚੁੱਕੇ ਹਨ। 
 

ਰੋਹਿਤ ਨੇ 20ਵਾਂ ਅਰਧਸੈਂਕੜਾ ਕੀਤਾ ਪੂਰਾ, ਕੋਹਲੀ ਨੂੰ ਛੱਡਿਆ ਪਿੱਛੇ 
ਆਕਲੈਂਡ ਵਨਡੇ 'ਚ ਰੋਹਿਤ ਨੇ 29 ਗੇਂਦਾਂ 'ਚ ਤਿੰਨ ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 'ਚ 50 ਦੌੜਾਂ ਬਣਾਈਆਂ ਅਜਿਹਾ ਕਰਕੇ ਟੀ-20 ਇੰਟਰਨੈਸ਼ਨਲ 'ਚ ਉਸ ਨੇ 20 ਅਰਧਸੈਂਕੜੇ ਪੂਰੇ ਕਰ ਦਿੱਤੇ। ਇਸ ਨਾਲ ਉਸ ਨੇ ਵਿਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕੋਹਲੀ ਦੇ ਨਾਂ 19 ਅਰਧਸੈਂਕੜੇ ਦਰਜ ਹਨ।

ਟੀ-20 'ਚ ਸਭ ਤੋਂ ਤੇਜ਼ ਸੈਂਕੜੇ ਲਗਾ ਚੁੱਕਾ ਹੈ ਰੋਹਿਤ 
ਰੋਹਿਤ ਦੇ ਨਾਂ 'ਤੇ ਟੀ-20 ਇੰਟਰਨੈਸ਼ਨਲ ਦਾ ਸਭ ਤੋਂ ਤੇਜ਼ ਸੈਂਕੜਾਂ ਲਗਾਉਣ ਦਾ ਰਿਕਾਰਡ ਵੀ ਦਰਜ ਹੈ। ਉਸ ਨੇ ਬੀਤੇ ਸਾਲ ਬੰਗਲਾਦੇਸ਼ ਖਿਲਾਫ ਮਹਿਜ 35 ਗੇਂਦਾਂ 'ਚ ਸੈਂਕੜਾ ਲਗਾਇਆ ਸੀ। ਅਜਿਹਾ ਕਰਕੇ ਉਸ ਨੇ ਦੱਖਣੀ ਅਫਰੀਕਾ ਦੇ ਡੇਵਿਡ ਮਿਲਰ ਦੀ ਬਰਾਬਰੀ ਕੀਤੀ ਸੀ। ਮਿਲਰ ਵੀ 35 ਗੇਂਦਾਂ 'ਚ ਸੈਂਕੜਾ ਲਗਾ ਚੁੱਕਾ ਹੈ। ਰੋਹਿਤ ਦੀ ਇਸ ਧਮਾਕੇਦਾਰ ਪਾਰੀ 'ਚ 12 ਚੌਕੇ ਤੇ 10 ਛੱਕੇ ਵੀ ਸ਼ਾਮਲ ਸਨ। 


author

Baljeet Kaur

Content Editor

Related News