ਟੀ-20 ਕੈਨੇਡਾ ਲੀਗ 25 ਜੁਲਾਈ ਤੋਂ
Tuesday, Apr 30, 2019 - 08:15 PM (IST)

ਟੋਰਾਂਟੋ— ਵਿਸ਼ਵ ਪੱਧਰੀ ਟੀ-20 ਕੈਨੇਡਾ ਲੀਗ ਦੇ ਦੂਜੇ ਸੈਸ਼ਨ ਦਾ ਆਯੋਜਨ 25 ਜੁਲਾਈ ਤੋਂ 11 ਅਗਸਤ ਤਕ ਹੋਵੇਗਾ, ਜਿਸ ਵਿਚ ਖੇਡ ਦੇ ਛੋਟੇ ਸਵਰੂਪ ਵਿਚ ਵੈਸਟਇੰਡੀਜ਼, ਆਸਟਰੇਲੀਆ, ਨਿਊਜ਼ੀਲੈਂਡ ਤੇ ਪਾਕਿਸਤਾਨ ਦੇ ਚੋਟੀ ਦੇ ਖਿਡਾਰੀਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਟੂਰਨਾਮੈਂਟ ਵਿਚ ਛੇ ਟੀਮਾਂ ਵਿਚਾਲੇ ਮੁਕਾਬਲਾ ਹੋਵੇਗਾ, ਜਿਸ ਵਿਚ ਪੰਜ ਸਥਾਨਕ ਟੀਮਾਂ ਤੋਂ ਇਲਾਵਾ ਛੇਵੀਂ ਟੀਮ ਵੈਸਟਇੰਡੀਜ਼-ਬੀ ਹੋਵੇਗੀ।
ਟੂਰਨਾਮੈਂਟ ਦੇ ਪਹਿਲੇ ਸੈਸ਼ਨ ਵਿਚ ਡੇਵਿਡ ਵਾਰਨਰ, ਡਵੇਨ ਸਮਿਥ, ਕ੍ਰਿਸ ਗੇਲ, ਡਵੇਨ ਬ੍ਰਾਵੋ, ਆਂਦ੍ਰੇ ਰਸੇਲ, ਟਿਮ ਸਾਊਥੀ, ਸ਼ਾਹਿਦ ਅਫਰੀਦੀ ਤੇ ਪੀਟਰ ਸਿਡਲ ਵਰਗੇ ਧਾਕੜਾਂ ਨੇ ਹਿੱਸਾ ਲਿਆ ਸੀ।