ਪੰਜਾਬ-ਬੜੌਦਾ ਤੇ ਰਾਜਸਥਾਨ-ਤਾਮਿਲਨਾਡੂ ਵਿਚਾਲੇ ਹੋਵੇਗੀ ਸੈਮੀਫਾਈਨਲ ਟੱਕਰ

Friday, Jan 29, 2021 - 04:05 PM (IST)

ਪੰਜਾਬ-ਬੜੌਦਾ ਤੇ ਰਾਜਸਥਾਨ-ਤਾਮਿਲਨਾਡੂ ਵਿਚਾਲੇ ਹੋਵੇਗੀ ਸੈਮੀਫਾਈਨਲ ਟੱਕਰ

ਅਹਿਮਦਾਬਾਦ (ਯੂ. ਐੱਨ. ਆਈ.)– ਆਈ. ਪੀ. ਐੱਲ. ਦੇ 14ਵੇਂ ਸੈਸ਼ਨ ਲਈ ਨਿਲਾਮੀ 18 ਫਰਵਰੀ ਨੂੰ ਚੇਨਈ ਵਿਚ ਹੋਵੇਗੀ ਤੇ ਇਸ ਨਿਲਾਮੀ ਵਿਚ ਕੀਮਤ ਹਾਸਲ ਕਰਨ ਲਈ ਕਈ ਖਿਡਾਰੀ ਤਿਆਰ ਹੋ ਚੁੱਕੇ ਹਨ ਜਿਹੜੇ ਸ਼ੁੱਕਰਵਾਰ ਨੂੰ ਸਰਦਾਰ ਪਟੇਲ ਸਟੇਡੀਅਮ ਵਿਚ ਹੋਣ ਵਾਲੇ ਸੱਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਆਪਣੇ ਪ੍ਰਦਰਸ਼ਨ ਨਾਲ ਫ੍ਰ੍ਰੈਂਚਾਈਜ਼ੀ ਟੀਮਾਂ ਦਾ ਧਿਆਨ ਖਿੱਚਣਾ ਚਾਹੁਣਗੇ।

ਟੂਰਨਾਮੈਂਟ ਦੀ ਸੈਮੀਫਾਈਨਲ ਲਾਈਨਅਪ ਤੈਅ ਹੋ ਚੁੱਕੀ ਹੈ। ਰਾਜਸਥਾਨ ਦਾ ਪਹਿਲੇ ਸੈਮੀਫਾਈਨਲ ਵਿਚ ਤਾਮਿਲਨਾਡੂ ਨਾਲ ਮੁਕਾਬਲਾ ਹੋਵੇਗਾ, ਜਦਕਿ ਇਸੇ ਦਿਨ ਦੂਜੇ ਸੈਮੀਫਾਈਨਲ ਵਿਚ ਪੰਜਾਬ ਤੇ ਬੜੌਦਾ ਆਹਮੋ-ਸਾਹਮਣੇ ਹੋਣਗੇ। ਫਾਈਨਲ 31 ਜਨਵਰੀ ਨੂੰ ਖੇਡਿਆ ਜਾਵੇਗਾ।

ਪੰਜਾਬ ਨੇ ਪਹਿਲੇ ਕੁਆਰਟਰ ਫਾਈਨਲ ਵਿਚ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਕਰਨਾਟਕ ਨੂੰ ਇਕਪਾਸੜ ਅੰਦਾਜ਼ ਵਿਚ 9 ਵਿਕਟਾਂ ਨਾਲ ਹਰਾ ਦਿੱਤਾ। ਪੰਜਾਬ ਨੇ ਕਰਨਾਟਕ ਨੂੰ 17.2 ਓਵਰਾਂ ਵਿਚ ਸਿਰਫ਼ 87 ਦੌੜਾਂ ’ਤੇ ਢੇਰ ਕਰ ਦਿੱਤਾ ਤੇ 12.4 ਓਵਰਾਂ ਵਿਚ 1 ਵਿਕਟ ’ਤੇ 89 ਦੌੜਾਂ ਬਣਾ ਕੇ ਇਕਪਾਸੜ ਅੰਦਾਜ਼ ਵਿਚ ਆਸਾਨੀ ਨਾਲ ਮੈਚ ਜਿੱਤ ਲਿਆ। ਪੰਜਾਬ ਨੂੰ ਓਪਨਰ ਸਿਮਰਨ ਸਿੰਘ ਤੇ ਕਪਤਾਨ ਮਨਦੀਪ ਸਿੰਘ ਨੇ ਦੂਜੀ ਵਿਕਟ ਲਈ ਅਜੇਤੂ ਸਾਂਝੇਦਾਰੀ ਵਿਚ 85 ਦੌੜਾਂ ਜੋੜ ਕੇ ਜਿੱਤ ਦਿਵਾ ਦਿੱਤੀ। ਸਿਮਰਨ ਨੇ 37 ਗੇਂਦਾਂ ’ਤੇ ਅਜੇਤੂ 49 ਦੌੜਾਂ ਵਿਚ 2 ਚੌਕੇ ਤੇ 3 ਛੱਕੇ ਲਾਏ ਜਦਕਿ ਕਪਤਾਨ ਮਨਦੀਪ ਸਿੰਘ ਨੇ 55 ਗੇਂਦਾਂ ’ਤੇ ਅਜੇਤੂ 35 ਦੌੜਾਂ ਵਿਚ 4 ਚੌਕੇ ਤੇ 1 ਛੱਕਾ ਲਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News