ਸਵਿਸ ਓਪਨ : ਸਾਤਵਿਕ-ਅਸ਼ਵਿਨੀ ਦੀ ਜੋਡ਼ੀ ਨੇ ਕੀਤਾ ਉਲਟਫੇਰ

Thursday, Mar 04, 2021 - 10:33 AM (IST)

ਬਾਸੇਲ (ਭਾਸ਼ਾ)- ਟਾਪ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਹਮਵਤਨੀ ਸਮੀਰ ਵਰਮਾ ਦੀ ਚੁਣੌਤੀ ਖਤਮ ਕਰਦੇ ਹੋਏ ਸਵਿਸ ਓਪਨ ਸੁਪਰ 300 ਟੂਰਨਾਮੈਂਟ ’ਚ ਆਪਣਾ ਅਭਿਆਨ ਜਿੱਤ ਤੋਂ ਸ਼ੁਰੂ ਕੀਤਾ। ਚੌਥੇ ਦਰਜਾ ਹਾਸਲ ਸ਼੍ਰੀਕਾਂਤ ਨੇ 2015 ’ਚ ਇਹ ਖਿਤਾਬ ਜਿੱਤਿਆ ਸੀ, ਉਨ੍ਹਾਂ ਨੇ ਪੁਰਸ਼ ਸਿੰਗਲ ਦੇ ਸ਼ੁਰੂਆਤੀ ਦੌਰ ਦੇ ਮੈਚ ’ਚ 1 ਘੰਟੇ ਤੋਂ ਥੋੜ੍ਹਾ ਜ਼ਿਆਦਾ ਸਮੇਂ ਤੱਕ ਚਲੇ ਸਖਤ ਮੁਕਾਬਲੇ ’ਚ 2018 ਦੇ ਜੇਤੂ ਸਮੀਰ ਨੂੰ 18-21, 21-18, 21-11 ਨਾਲ ਹਾਰ ਦਿੱਤੀ। ਉਥੇ ਹੀ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਮਿਕਸਡ ਡਬਲ ਨੇ ਸ਼ੁਰੂਆਤੀ ਦੌਰ ’ਚ ਇੰਡੋਨੇਸ਼ੀਆ ਦੇ ਹਾਫਿਜ ਫੈਜਲ ਅਤੇ ਗਲੋਰੀਆ ਇਮੈਨੂਅਲ ਵਿਦਜਾਜਾ ਦੇ ਦੂਜੇ ਦਰਜੇ ਅਤੇ ਵਿਸ਼ਵ ਰੈਂਕਿੰਗ ’ਚ 8ਵੇਂ ਨੰਬਰ ਦੀ ਜੋਡ਼ੀ ਨੂੰ 21-18, 21-10 ਨਾਲ ਹਰਾ ਕੇ ਉਲਟਫੇਰ ਕੀਤਾ। ਪਿਛਲੇ ਇਕ ਮਹੀਨੇ ਤੋਂ ਨਵੇਂ ਵਿਦੇਸ਼ੀ ਕੋਚ ਮਾਥਿਆਸ ਬੋ ਦੇ ਮਾਰਗਦਰਸ਼ਨ ’ਚ ਟਰੇਨਿੰਗ ਕਰ ਰਹੀ ਸਾਤਵਿਕ ਅਤੇ ਅਸ਼ਵਿਨੀ ਦੀ ਜੋਡ਼ੀ ਦੀ ਭੇੜ ਹੁਣ ਇਕ ਹੋਰ ਇੰਡੋਨੇਸ਼ੀਆਈ ਜੋਡ਼ੀ ( ਰਿਨੋਵ ਰਿਵਾਲਡੀ ਅਤੇ ਪਿਠਾ ਹੈਨਿੰਗਟਾਇਸ ਮੇਂਟਾਰੀ) ਨਾਲ ਹੋਵੇਗੀ।

ਇਕ ਹੋਰ ਭਾਰਤੀ ਖਿਡਾਰੀ ਪ੍ਰਣਵ ਜੇਰੀ ਚੋਪੜਾ ਅਤੇ ਏਨ ਸਿੱਕੀ ਰੈੱਡੀ ਦੀ ਮਿਕਸਡ ਡਬਲ ਨੂੰ ਹਾਲਾਂਕਿ ਇੰਗਲੈਂਡ ਦੇ ਮਾਕੇਸ ਏਲਿਸ ਅਤੇ ਲਾਰੇਨ ਸਮਿਥ ਦੀ ਤੀਜੀ ਪ੍ਰਮੁੱਖਤਾ ਪ੍ਰਾਪਤ ਜੋਡ਼ੀ ਤੋਂ 39 ਮਿੰਟਾਂ ’ਚ 18-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


cherry

Content Editor

Related News