ਤੈਰਾਕੀ ਵਿਸ਼ਵ ਚੈਂਪੀਅਨਸ਼ਿਪ: ਸ਼੍ਰੀਹਰਿ ਨਟਰਾਜ 200 ਮੀਟਰ ਬੈਕਸਟ੍ਰੋਕ ਮੁਕਾਬਲੇ ’ਚ 31ਵੇਂ ਸਥਾਨ ’ਤੇ ਰਹੇ

Friday, Jul 28, 2023 - 11:10 AM (IST)

ਤੈਰਾਕੀ ਵਿਸ਼ਵ ਚੈਂਪੀਅਨਸ਼ਿਪ: ਸ਼੍ਰੀਹਰਿ ਨਟਰਾਜ 200 ਮੀਟਰ ਬੈਕਸਟ੍ਰੋਕ ਮੁਕਾਬਲੇ ’ਚ 31ਵੇਂ ਸਥਾਨ ’ਤੇ ਰਹੇ

ਫੁਕੁਓਕਾ- ਭਾਰਤ ਦੇ ਧਾਕੜ ਤੈਰਾਕ ਸ਼੍ਰੀਹਰਿ ਨਟਰਾਜ ਵੀਰਵਾਰ ਨੂੰ ਇੱਥੇ ਫੀਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ’ਚ ਪੁਰਸ਼ਾਂ ਦੇ 200 ਮੀਟਰ ਬੈਕਸਟ੍ਰੋਕ ਮੁਕਾਬਲੇ ’ਚ ਨਿਰਾਸ਼ਾਜਨਕ 31ਵੇਂ ਸਥਾਨ ’ਤੇ ਰਿਹਾ। ਨਟਰਾਜ (22 ਸਾਲ) ਆਪਣੀ ਹੀਟ ’ਚ 2:04.42 ਸੈਕੰਡ ਦੇ ਸਮੇਂ ਨਾਲ ਆਖਰੀ ਸਥਾਨ ’ਤੇ ਰਿਹਾ, ਜਿਸ ਨਾਲ ਉਹ ਸੈਮੀਫਾਈਨਲ ’ਚ ਜਗ੍ਹਾ ਨਹੀਂ ਬਣਾ ਸਕਿਆ। ਮੁਕਾਬਲੇ ’ਚ ਭਾਗ ਲੈ ਰਹੇ 39 ਤੈਰਾਕਾਂ ’ਚ 4 ਹੀਟ (ਸੈਮੀਫਾਈਨਲ ਲਈ ਕੁਆਲੀਫਾਇੰਗ ਰੇਸ) ਵਿਚੋਂ ਟਾਪ-16 ਤੈਰਾਕ ਹੀ ਸੈਮੀਫਾਈਨਲ ’ਚ ਪੁੱਜਦੇ ਹਨ।

ਇਹ ਵੀ ਪੜ੍ਹੋ- ਅਨੁਰਾਗ ਠਾਕੁਰ ਨੇ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ‌ਕੀਤਾ ਉਦਘਾਟਨ

ਨਟਰਾਜ ਇਸ ਮੁਕਾਬਲੇ ’ਚ ਭਾਰਤ ਦਾ ਸਰਵਸ੍ਰੇਸ਼ਠ ਤੈਰਾਕ ਹੈ, ਜਿਸ ’ਚ ਉਸ ਨੇ ਆਪਣਾ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਪਿਛਲੇ ਸਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ’ਚ ਹਾਸਲ ਕੀਤਾ, ਜਿਸ ’ਚ ਉਸ ਨੇ 2:00.84 ਸੈਕੰਡ ਦਾ ਸਮਾਂ ਲਿਆ ਸੀ। ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ’ਚ ਸ਼ਾਮਲ ਨਟਰਾਜ ਇਸ ਹਫ਼ਤੇ ਦੇ ਸ਼ੁਰੂ ’ਚ ਪੁਰਸ਼ਾਂ ਦੇ 100 ਮੀਟਰ ਬੈਕਸਟ੍ਰੋਕ ਮੁਕਾਬਲੇ ’ਚ ਵੀ 31ਵੇਂ ਸਥਾਨ ’ਤੇ ਰਿਹਾ ਸੀ। ਹੁਣ ਉਹ ਐਤਵਾਰ ਨੂੰ 50 ਮੀਟਰ ਬੈਕਸਟ੍ਰੋਕ ਮੁਕਾਬਲੇ ’ਚ ਹਿੱਸਾ ਲਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News