ਤੈਰਾਕ ਸ਼੍ਰੀਹਰੀ ਨਟਰਾਜ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫ਼ਾਈ

Wednesday, Jun 30, 2021 - 01:20 PM (IST)

ਤੈਰਾਕ ਸ਼੍ਰੀਹਰੀ ਨਟਰਾਜ ਨੇ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫ਼ਾਈ

ਨਵੀਂ ਦਿੱਲੀ- ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ 'ਚ ਅਧਿਕਾਰਤ ਰੂਪ ਨਾਲ ਜਗ੍ਹਾ ਬਣਾਈ ਹੈ। ਉਨ੍ਹਾਂ ਨੂੰ ਆਲਮੀ ਸੰਚਾਲਨ ਸੰਸਥਾ ਫਿਨਾ ਨੇ ਰੋਮ 'ਚ ਸੇਟੇ ਕੋਲੀ ਟਰਾਫੀ 'ਚ ਪੁਰਸ਼ 100 ਮੀਟਰ ਬੈਕਸਟ੍ਰੋਕ ਮੁਕਾਬਲੇ 'ਚ 'ਏ' ਕੁਆਲੀਫਿਕੇਸ਼ਨ ਪੱਧਰ ਨੂੰ ਮਨਜ਼ੂਰੀ ਦਿੱਤੀ। ਭਾਰਤੀ ਤੈਰਾਕੀ ਮਹਾਸੰਘ ਨੇ ਕਿਹਾ ਕਿ ਸ਼੍ਰੀਹਰੀ ਨਟਰਾਜ ਨੇ ਸੇਟੇ ਕੋਲੀ ਟਰਾਫੀ 'ਚ ਟਾਈਮ ਟਰਾਇਲ ਦੌਰਾਨ 53.77 ਸੈਕਿੰਡ ਦੇ ਓਲੰਪਿਕ ਕੁਆਲੀਫਿਕੇਸ਼ਨ ਸਮੇਂ ਨੂੰ ਫਿਨਾ ਨੇ ਮਨਜ਼ੂਰੀ ਦਿੱਤੀ ਹੈ। ਐਸਐਫਆਈ ਨੇ ਉਨ੍ਹਾਂ ਦੀ ਨੁਮਾਇੰਦਗੀ ਫਿਨਾ ਕੋਲ ਭੇਜੀ ਸੀ। ਸ਼੍ਰੀਹਰੀ ਟੋਕੀਓ 'ਚ 'ਏ' ਕੁਆਲੀਫਿਕੇਸ਼ਨ ਦਖਲ ਦੇ ਰੂਪ 'ਚ ਭਾਰਤ ਦੇ ਸਾਜਨ ਪ੍ਰਕਾਸ਼ ਨਾਲ ਜੁੜਣਗੇ।

ਨਟਰਾਜ ਨੇ ਐਤਵਾਰ ਨੂੰ ਰਾਸ਼ਟਰੀ ਰਿਕਾਰਡ ਬਣਾਉਣ ਨਾਲ ਹੀ ਟੋਕੀਓ ਖੇਡਾਂ ਦਾ 'ਏ' ਕੁਆਲੀਫਿਕੇਸ਼ਨ ਪੱਧਰ ਹਾਸਲ ਕੀਤਾ ਜੋ 53.85 ਸੈਕਿੰਡ ਹੈ। ਟਾਈਮ ਟਰਾਇਲ 'ਚ ਤੈਰਾਕਾਂ ਨੂੰ ਹੋਰ ਮੁਕਾਬਲੇਬਾਜ਼ਾਂ ਨਾਲ ਮੁਕਾਬਲਾ ਕਰਨ ਦਾ ਮੌਕਾ ਨਹੀਂ ਮਿਲਦਾ ਪਰ ਉਹ ਆਪਣੇ ਸਮੇਂ 'ਚ ਸੁਧਾਰ ਕਰ ਸਕਦੇ ਹਨ। ਬੇਂਗਲੁਰੂ ਦੇ ਇਸ ਤੈਰਾਕ ਨੂੰ ਪ੍ਰਬੰਧਕਾਂ ਨੇ ਓਲੰਪਿਕ ਕੁਆਲੀਫਿਕੇਸ਼ਨ ਦੇ ਆਖਰੀ ਦਿਨ ਟਾਈਮ ਟਰਾਇਲ 'ਚ ਹਿੱਸਾ ਲੈਣ ਦੀ ਮਨਜ਼ੂਰੀ ਦਿੱਤੀ ਸੀ। ਟੋਕੀਓ ਓਲੰਪਿਕ 'ਚ ਪਹਿਲੀ ਵਾਰ ਦੋ ਭਾਰਤੀ ਤੈਰਾਕਾਂ ਨੂੰ ਸਿੱਧਾ ਕੁਆਲੀਫਿਕੇਸ਼ਨ ਰਾਹੀਂ ਓਲੰਪਿਕ ਖੇਡਾਂ 'ਚ ਦਾਖਲਾ ਮਿਲੇਗਾ। ਸਾਜਨ ਪ੍ਰਕਾਸ਼ ਇਸ ਮੁਕਾਬਲੇ 'ਚ 200 ਮੀਟਰ ਬਟਰਫਲਾਈ ਮੁਕਾਬਲੇ 'ਚ ਓਪੰਲਿਕ 'ਏ' ਦੇ ਪੱਧਰ ਹਾਸਲ ਕਰਨ ਵਾਲੇ ਹੁਣ ਤਕ ਦੇ ਪਹਿਲੇ ਭਾਰਤੀ ਤੈਰਾਕ ਬਣੇ ਸਨ।


author

Tarsem Singh

Content Editor

Related News