ਸਵੀਆਟੇਕ ਅਤੇ ਕੋਕੋ ਗੌਫ ਮਿਆਮੀ ਓਪਨ ਤੋਂ ਬਾਹਰ

Tuesday, Mar 26, 2024 - 06:25 PM (IST)

ਸਵੀਆਟੇਕ ਅਤੇ ਕੋਕੋ ਗੌਫ ਮਿਆਮੀ ਓਪਨ ਤੋਂ ਬਾਹਰ

ਮਿਆਮੀ ਗਾਰਡਨ (ਅਮਰੀਕਾ), (ਭਾਸ਼ਾ) : ਵਿਸ਼ਵ ਦੀ ਨੰਬਰ ਇਕ ਖਿਡਾਰਨ ਇਗਾ ਸਵੀਆਟੇਕ ਅਤੇ ਕੋਕੋ ਗੌਫ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ। ਸਵੀਆਟੇਕ ਨੂੰ ਏਕਾਟੇਰੀਨਾ ਅਲੈਗਜ਼ੈਂਡਰੋਵਾ ਨੇ 6-4, 6-2 ਨਾਲ ਹਰਾਇਆ ਜਦਕਿ ਤੀਜਾ ਦਰਜਾ ਪ੍ਰਾਪਤ ਗੌਫ ਨੂੰ ਕੈਰੋਲਿਨ ਗਾਰਸੀਆ ਨੇ 6-3, 1-6, 6-2 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਜ਼ ਨੇ ਗੇਲ ਮੋਨਫਿਲਸ ਨੂੰ 6-4, 6-2 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ। ਅਲਕਾਰਜ਼ ਦਾ ਅਗਲਾ ਮੁਕਾਬਲਾ ਲੋਰੇਂਜ਼ੋ ਮੁਸੇਟੀ ਨਾਲ ਹੋਵੇਗਾ, ਜਿਸ ਨੇ ਬੇਨ ਸ਼ੈਲਟਨ ਨੂੰ 6-4, 7-6(5) ਨਾਲ ਹਰਾਇਆ। ਪੁਰਸ਼ਾਂ ਦੇ ਹੋਰ ਮੈਚਾਂ ਵਿੱਚ ਚੌਥਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨੇ ਕ੍ਰਿਸਟੋਫਰ ਯੂਬੈਂਕਸ ਨੂੰ 7-6 (4), 6-3 ਨਾਲ ਅਤੇ ਨੌਵਾਂ ਦਰਜਾ ਪ੍ਰਾਪਤ ਐਲੇਕਸ ਡੀ ਮਿਨੌਰ ਨੇ ਜਾਨ-ਲੇਨਾਰਡ ਸਟਰਫ ਨੂੰ 7-6 (3), 6-4 ਨਾਲ ਹਰਾਇਆ। 


author

Tarsem Singh

Content Editor

Related News