ਸਵਪਨਾ ਬਰਮਨ ਨੂੰ ਹੈਪਟਾਥਲਾਨ ''ਚ ਚਾਂਦੀ, ਜਿਨਸਨ 1500 ਮੀਟਰ ''ਚੋਂ ਹਟਿਆ

Tuesday, Apr 23, 2019 - 11:47 PM (IST)

ਸਵਪਨਾ ਬਰਮਨ ਨੂੰ ਹੈਪਟਾਥਲਾਨ ''ਚ ਚਾਂਦੀ, ਜਿਨਸਨ 1500 ਮੀਟਰ ''ਚੋਂ ਹਟਿਆ

ਦੋਹਾ- ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਤੇ ਮੌਜੂਦਾ ਚੈਂਪੀਅਨ ਸਵਪਨਾ ਬਰਮਨ ਨੂੰ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮੰਗਲਵਾਰ ਨੂੰ ਇੱਥੇ ਮਹਿਲਾ ਹੈਪਟਾਥਲਾਨ ਵਿਚ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ, ਜਦਕਿ ਤਮਗੇ ਦਾ ਮੁੱਖ ਦਾਅਵੇਦਾਰ ਜਿਨਸਨ ਜਾਨਸਨ 1500 ਮੀਟਰ ਦੌੜ ਦੇ ਫਾਈਨਲ ਤੋਂ ਕੁਝ ਦੇਰ ਪਹਿਲਾਂ ਜ਼ਖ਼ਮੀ ਹੋਣ ਕਾਰਨਹਟ ਗਿਆ। 22 ਸਾਲਾ ਸਵਪਨਾ ਨੇ ਸੱਤ ਪ੍ਰਤੀਯੋਗਿਤਾਵਾਂ ਵਿਚ ਕੁਲ 5993 ਅੰਕ ਬਣਾਏ ਤੇ ਉਹ ਉਜ਼ਬੇਕਿਸਤਾਨ ਦੀ ਏਕਤੇਰਿਨਾ ਵੋਰਨਿਨਾ (6198 ਅੰਕ) ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਇਕ ਹੋਰ ਭਾਰਤੀ ਪੂਰਣਿਮਾ ਹੇਮਬਰਾਮ 5528 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਰਹੀ। ਸਵਪਨਾ ਬਰਮਨ ਨੇ ਪਿਛਲੀ ਬਾਰ 5942 ਅੰਕ ਬਣਾ ਕੇ ਸੋਨ ਤਮਗਾ ਜਿੱਤਿਆ ਸੀ ਤੇ ਉਸਦਾ ਇਸ ਬਾਰ ਦਾ ਪ੍ਰਦਰਸ਼ਨ ਉਸ ਤੋਂ ਵਧੀਆ ਰਿਹਾ ਪਰ ਪਿਛਲੇ ਸਾਲ ਜਕਾਰਤਾ ਏਸ਼ੀਆਈ ਖੇਡਾਂ ਦੇ 6026 ਅੰਕ ਤੋਂ ਘੱਟ ਸਨ। ਉਸ ਦੇ ਚਾਂਦੀ ਤਮਗੇ ਤੋਂ ਬਾਅਦ ਭਾਰਤ ਦੇ ਖਾਤੇ 'ਚ ਹੁਣ 2 ਸੋਨ ਤਮਗੇ, 4 ਚਾਂਦੀ ਤਮਗੇ ਤੇ 5 ਕਾਂਸੀ ਤਮਗੇ ਦਰਜ ਹੋ ਗਏ ਹਨ।


author

Gurdeep Singh

Content Editor

Related News