24 ਘੰਟਿਆਂ ਬਾਅਦ ਦਰਿਆ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫਿਰ ਗੁੱਜਰ ਭਾਈਚਾਰੇ ਨੇ ਕੀਤਾ...
Monday, Mar 10, 2025 - 05:21 PM (IST)

ਬਮਿਆਲ(ਹਰਜਿੰਦਰ ਗੋਰਾਇਆ)- ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਦੇ ਅਧੀਨ ਆਉਂਦੇ ਪਿੰਡ ਜੰਨਿਆਲ ਭਾਖੜੀ ਵਿਖੇ ਐਤਵਾਰ ਦੁਪਹਿਰ ਨੂੰ ਨੌਜਵਾਨ ਨੇ ਉੱਝ ਦਰਿਆ ਛਲਾਂਗ ਮਾਰ ਦਿੱਤੀ ਸੀ। ਦਰਅਸਲ ਪੁਲਸ ਵੱਲੋਂ ਨੌਜਵਾਨ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਗਿਆ ਸੀ ਪਰ ਨੌਜਵਾਨ ਆਪਣਾ ਵਾਹਨ ਛੱਡ ਕੇ ਦਰਿਆ 'ਚ ਛਲਾਂਗ ਮਾਰ ਦਿੱਤੀ ਸੀ। ਹੁਣ 24 ਘੰਟੇ ਬੀਤ ਜਾਣ ਬਾਅਦ ਬੜੀ ਜੱਦੋ-ਜਹਿਦ ਕਰਨ ਮਗਰੋ ਅੱਜ ਨੌਜਵਾਨ ਦੀ ਦਰਿਆ ਵਿੱਚੋਂ ਲਾਸ਼ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਅਮਰੀਕੀ ਏਜੰਸੀ FBI ਵੱਲੋਂ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ, ਹੋਏ ਵੱਡੇ ਖ਼ੁਲਾਸੇ
ਇਸ ਮੌਕੇ 200-300 ਦੇ ਕਰੀਬ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਲੋਕ ਦਰਿਆ 'ਤੇ ਇਕੱਠੇ ਹੋਏ ਸਨ, ਜਿਨ੍ਹਾਂ ਵੱਲੋਂ ਆਪਣੇ 20-25 ਨੌਜਵਾਨਾਂ ਵੱਲੋਂ ਦਰਿਆ 'ਚ ਲਾਪਤਾ ਹੋਏ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰੰਤੂ 24 ਘੰਟੇ ਬੀਤ ਜਾਣ ਬਾਅਦ ਉਨ੍ਹਾਂ ਵੱਲੋਂ ਦਰਿਆ ਦੇ ਕਿਨਾਰੇ ਤੋਂ ਇਹ ਲਾਸ਼ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਇਸ ਮੌਕੇ ਗੁੱਜਰ ਭਾਈਚਾਰਾ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੁਲਸ ਪ੍ਰਸ਼ਾਸਨ ਦੇ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਸਮੇਤ ਹੋਰ ਕਈ ਸ਼ਰਤਾਂ ਨੂੰ ਲੈ ਕੇ ਅੜਿਆ ਹੋਇਆ ਹੈ। ਪ੍ਰਸ਼ਾਸਨ ਅਧਿਕਾਰੀ ਐੱਸ. ਡੀ. ਐੱਮ. ਅਰਸ਼ਦੀਪ ਸਿੰਘ, ਐੱਸ. ਪੀ. (ਡੀ) ਗੁਰਦਾਸ ਸਿੰਘ ਸਮੇਤ ਭਾਰੀ ਪੁਲਸ ਫੋਰਸ ਵੱਲੋਂ ਉੱਥੇ ਪਹੁੰਚ ਕੇ ਗੁੱਜਰ ਭਾਈਚਾਰੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਨੌਜਵਾਨ ਦੀ ਲਾਸ਼ ਸੌਂਪੀ ਜਾਵੇ। ਪੋਸਟਮਾਰਟਮ ਹੋਣ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਂਦੇ ਹਨ ਉਸ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ ਨੂੰ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8