ਜੇਲ੍ਹ ''ਚੋਂ ਤੰਬਾਕੂ ਅਤੇ ਮੋਬਾਇਲ ਬਰਾਮਦ
Monday, Mar 17, 2025 - 03:26 PM (IST)

ਬਠਿੰਡਾ (ਸੁਖਵਿੰਦਰ) : ਕੇਂਦਰੀ ਜੇਲ੍ਹ ਵਿਚੋਂ ਤੰਬਾਕੂ ਅਤੇ ਮੋਬਾਇਲ ਫੋਨ ਬਰਾਮਦ ਹੋਣ 'ਤੇ ਕੈਂਟ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਕੇਂਦਰੀ ਜੇਲ੍ਹ ਦੇ ਸੁਪਰੀਡੈਂਟ ਨੇ ਦੱਸਿਆ ਕਿ ਉਨ੍ਹਾਂ ਵਲੋਂ ਜੇਲ੍ਹ 'ਚ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਜੇਲ੍ਹ 'ਚ ਲੱਗੇ ਟਾਵਰ ਨੰਬਰ-3 ਕੋਲ ਇਕ ਲਾਵਾਰਿਸ ਹਾਲਤ 'ਚ ਥੈਲਾ ਮਿਲਿਆ।
ਇਸ 'ਚ ਇਕ ਮੋਬਾਇਲ ਫੋਨ, 1 ਸਿੰਮ, ਚਾਰਜਰ ਅਤੇ 15 ਪੁੜੀਆਂ ਤੰਬਾਕੂ ਦੀਆ ਬਰਾਮਦ ਹੋਈਆਂ ਹਨ। ਪੁਲਸ ਵਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।