ਓਟ ਸੈਂਟਰ ''ਚੋਂ ਚੋਰੀ ਹੋਈਆਂ ਗੋਲੀਆਂ ਸਮੇਤ ਇਕ ਕਾਬੂ
Wednesday, Mar 19, 2025 - 04:55 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ) : ਕੁੱਝ ਦਿਨ ਪਹਿਲਾਂ ਸ਼ਹਿਰ ਦੇ ਸੀ. ਐੱਚ. ਸੀ. ਹਸਪਤਾਲ ਦੇ ਓਟ ਸੈਂਟਰ 'ਚੋਂ ਵੱਡੀ ਮਾਤਰਾ 'ਚ 9 ਹਜ਼ਾਰ ਦੇ ਕਰੀਬ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਚੋਰ ਚੋਰੀ ਕਰਕੇ ਲੈ ਗਏ ਸੀ। ਇਸ ਦੌਰਾਨ ਅੱਜ ਪੁਲਸ ਨੇ ਇੱਕ ਵਿਅਕਤੀ ਨੂੰ ਚੋਰੀ ਹੋਈਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਤਨਾਮ ਸਿੰਘ ਥਾਣਾ ਨੇ ਦੱਸਿਆ ਕਿ ਮੁਖੀ ਜਗਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਭ ਸਿੰਘ ਉਰਫਫ਼ (ਲਵੀ) ਪੁੱਤਰ ਚੰਨਾ ਸਿੰਘ ਵਾਸੀ ਭੱਠਾ ਵਸਤੀ ਗੁਰੂਹਰਸਹਾਏ ਦਾ ਰਹਿਣ ਵਾਲਾ ਹੈ, ਜੋ ਕਿ ਗੋਲੀਆਂ ਵੇਚਣ ਦਾ ਆਦੀ ਹੈ।
ਉਸਨੇ ਹੀ ਓਟ ਸੈਂਟਰ 'ਚੋਂ ਨਸ਼ਾ ਛੁਡਾਉਣ ਵਾਲੀਆਂ ਹਜ਼ਾਰਾਂ ਗੋਲੀਆਂ ਚੋਰੀ ਕੀਤੀਆ ਹਨ ਅਤੇ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਉਸ ਨੂੰ ਛਾਪੇਮਾਰੀ ਦੌਰਾਨ 5900 ਗੋਲੀਆ ਸਮੇਤ ਕਾਬੂ ਕਰ ਲਿਆ ਗਿਆ ਹੈ। ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।