ਜਲੰਧਰ ਦੇ ਇਸ ਇਲਾਕੇ ''ਚੋਂ ਮਿਲਿਆ ਭਰੂਣ, ਫੈਲੀ ਸਨਸਨੀ
Wednesday, Mar 19, 2025 - 01:18 PM (IST)

ਜਲੰਧਰ (ਵਰੁਣ)- ਜਲੰਧਰ ਦੇ ਮਿੱਠਾਪੁਰ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਖੇਤ ਵਿੱਚੋਂ ਇਕ ਭਰੂਣ ਬਰਾਮਦ ਕੀਤਾ ਗਿਆ। ਅੱਜ ਸਵੇਰੇ ਕਿਸੇ ਨੇ ਭਰੂਣ ਨੂੰ ਕੱਪੜੇ ਵਿੱਚ ਲਪੇਟ ਕੇ ਖੇਤਾਂ ਵਿੱਚ ਸੁੱਟ ਦਿੱਤਾ ਸੀ। ਭਰੂਣ ਨੂੰ ਸਭ ਤੋਂ ਪਹਿਲਾਂ ਸੁਰਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਨੇ ਵੇਖਿਆ, ਜੋਕਿ ਖੇਤਾਂ ਵਿੱਚ ਚਾਰਾ ਕੱਟਣ ਆਇਆ ਸੀ। ਸੁਰਿੰਦਰ ਸਿੰਘ ਨੇ ਪਿੰਡ ਦੇ ਹੋਰ ਲੋਕਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਭਰੂਣ ਸੁੱਟਣ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੌਰਾਨ ਭਰੂਣ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ 'ਚ YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਐਨਕਾਊਂਟਰ ਮਗਰੋਂ...
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿੱਠਾਪੁਰ ਦੇ ਵਸਨੀਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਗਊਆਂ ਲਈ ਚਾਰਾ ਕੱਟਣ ਲਈ ਖੇਤਾਂ ਵਿੱਚ ਆਇਆ ਤਾਂ ਇਕ ਬੱਚੇ ਦਾ ਭਰੂਣ ਨੀਲੇ ਕੱਪੜੇ ਵਿੱਚ ਲਪੇਟਿਆ ਹੋਇਆ ਪਿਆ ਸੀ। ਸੁਰਿੰਦਰ ਨੇ ਅੱਗੇ ਦੱਸਿਆ ਕਿ ਕੱਲ੍ਹ ਤੱਕ ਇਥੇ ਕੁਝ ਵੀ ਨਹੀਂ ਸੀ। ਪੁਲਸ ਨੂੰ ਇਸ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : Punjab: ਘਰ 'ਚ ਛਾਪਾ ਮਾਰਨ ਪੁੱਜੀ ਪੁਲਸ ਪੂਰੇ ਟੱਬਰ ਦਾ ਕਾਰਨਾਮਾ ਵੇਖ ਰਹਿ ਗਈ ਹੈਰਾਨ, ਪੁੱਤ ਦੀ ਪ੍ਰੇਮਿਕਾ ਵੀ...
ਉਥੇ ਹੀ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਪੁਲਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ 'ਤੇ ਇਕ ਭਰੂਣ ਮਿਲਿਆ ਹੈ। ਜਦੋਂ ਅਸੀਂ ਜਾਂਚ ਲਈ ਮੌਕੇ 'ਤੇ ਪਹੁੰਚੇ ਤਾਂ ਵੇਖਿਆ ਕਿ ਭਰੂਣ ਨੀਲੇ ਰੰਗ ਦੇ ਕੱਪੜੇ ਵਿਚ ਲਪੇਟ ਕੇ ਸੁਟਿਆ ਹੋਇਆ ਸੀ। ਮੌਕੇ ਤੋਂ ਅਜੇ ਤੱਕ ਕੋਈ ਸੀ. ਸੀ. ਟੀ. ਵੀ. ਨਹੀਂ ਮਿਲੀ ਹੈ। ਇਹ ਭਰੂਣ ਤਾਜ਼ਾ ਲੱਗ ਰਿਹਾ ਹੈ, ਕਿਸੇ ਨੇ ਇਸ ਨੂੰ ਅੱਜ ਸਵੇਰੇ ਹੀ ਇਥੇ ਸੁੱਟ ਦਿੱਤਾ ਹੋਵੇਗਾ। ਜੇਕਰ ਇਹ ਭਰੂਣ ਪਹਿਲਾਂ ਤੋਂ ਉੱਥੇ ਪਿਆ ਹੁੰਦਾ ਤਾਂ ਕੁੱਤੇ ਭਰੂਣ ਨੂੰ ਨਿਸ਼ਾਨਾ ਬਣਾ ਚੁੱਕੇ ਹੁੰਦੇ ਪਰ ਅਜਿਹਾ ਕੁਝ ਨਹੀਂ ਹੋਇਆ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਰਾਸ਼ਨ ਦੇ ਲੱਖਾਂ ਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੱਕ ਕਰ ਲਓ ਇਹ ਕੰਮ ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e