ਸੂਜੀ ਕਾਰਟੇਜ ਨੇ ਹੁਣ ਸਰੀਰ ਦੇ ਇਸ ਹਿੱਸੇ ''ਤੇ ਬਣਾਇਆ ਮੈਸੀ ਦਾ ਟੈਟੂ

Wednesday, Jan 15, 2020 - 08:28 PM (IST)

ਸੂਜੀ ਕਾਰਟੇਜ ਨੇ ਹੁਣ ਸਰੀਰ ਦੇ ਇਸ ਹਿੱਸੇ ''ਤੇ ਬਣਾਇਆ ਮੈਸੀ ਦਾ ਟੈਟੂ

ਨਵੀਂ ਦਿੱਲੀ— ਅਰਜਨਟੀਨਾ ਦੇ ਫੁੱਟਬਾਲਰ ਮੈਸੀ ਦੀ ਵੱਡੀ ਪ੍ਰਸ਼ੰਸਕਾਂ 'ਚੋਂ ਇਕ ਸੂਜੀ ਕਾਰਟੇਜ ਨੇ ਇਕ ਵਾਰ ਫਿਰ ਤੋਂ ਆਪਣੇ ਮਨਪਸੰਦ ਖਿਡਾਰੀ ਦਾ ਟੈਟੂ ਬਣਾਇਆ ਹੈ। 29 ਸਾਲ ਦੀ ਸੂਜੀ 2016 'ਚ ਮਿਸ ਬਮਬਮ ਕੰਪੀਟੀਸ਼ਨ ਜਿੱਤ ਚੁੱਕੀ ਹੈ। ਉਸ ਨੇ ਬੀਤੇ ਦਿਨੀਂ ਇਕ ਟੀ. ਵੀ. ਸ਼ੋਅ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਮੈਸੀ ਦਾ ਟੈਟੂ ਬਣਾਵੇਗੀ।

PunjabKesari
ਵਾਅਦਾ ਪੂਰਾ ਕਰਨ ਤੋਂ ਬਾਅਦ ਸੂਜੀ ਨੇ ਕਿਹਾ ਕਿ ਮੈਂ ਪਹਿਲਾਂ ਵੀ ਮੈਸੀ ਦੇ ਫੁੱਟਬਾਲ ਕਲੱਬ ਬਾਰਸੀਲੋਨਾ ਦਾ ਟੈਟੂ ਆਪਣੇ ਸਰੀਰ 'ਤੇ ਬਣਾਇਆ ਸੀ। ਹੁਣ ਮੈਂ ਆਪਣੇ ਮਨਪਸੰਦ ਖਿਡਾਰੀ ਨੂੰ ਸਨਮਾਨ ਦੇਣ ਦੇ ਲਈ ਇਕ ਹੋਰ ਟੈਟੂ ਬਣਾਇਆ ਹੈ।

PunjabKesari
ਸੂਜੀ ਨੇ ਕਿਹਾ ਮੈਕਸੀਕੋ ਦੀ ਟ੍ਰਿਪ ਦੇ ਦੌਰਾਨ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੇ ਲਈ ਵਾਅਦਾ ਕੀਤਾ ਸੀ। ਉਸ ਸਮੇਂ ਮੈਂ ਮਿਸ ਬਟ ਵਿਸ਼ਵ ਟਾਈਟਲ ਜਿੱਤਿਆ ਸੀ। ਉਮੀਦ ਹੈ ਕਿ ਮੈਸੀ ਇਸ ਨੂੰ ਜ਼ਰੂਰ ਪਸੰਦ ਕਰੇਗਾ।

PunjabKesari
ਜ਼ਿਕਰਯੋਗ ਹੈ ਕਿ 2018 ਵਿਸ਼ਵ ਕੱਪ ਦੇ ਦੌਰਾਨ ਸੂਜੀ ਨੇ ਮੈਸੀ ਦਾ ਹੌਸਲਾ ਵਧਾਉਣ ਦੇ ਲਈ ਹੌਟ ਫੋਟੋਸ਼ੂਟ ਕਰਵਾਇਆ ਸੀ। ਮੈਸੀ ਤੇ ਉਸ ਦੀ ਪਤਨੀ ਐਂਟੋਨੇਲਾ ਰੋਕੁਜੋ ਇਸ ਤੋਂ ਬਹੁਤ ਹੈਰਾਨ ਸਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸੂਜੀ ਨੂੰ ਬਲੋਕ ਕਰ ਦਿੱਤਾ ਸੀ।  

PunjabKesari


author

Gurdeep Singh

Content Editor

Related News