ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਖੇਡ ਜਗਤ 'ਚ ਸ਼ੋਕ ਦੀ ਲਹਿਰ, ਇਨ੍ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ

08/07/2019 1:55:49 PM

ਸਪੋਰਟਸ ਡੈਸਕ : ਭਾਰਤੀ ਜਨਤਾ ਪਾਰਟੀ ਦੀ ਵੱਡੀ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਲ ਆਖਰੀ ਸਾਹ ਲਿਆ। ਉਹ 67 ਸਾਲਾਂ ਦੀ ਸੀ ਅਤੇ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਤੋਂ ਬਾਅਦ ਹੋਇਆ। ਸਿਹਤ ਵਿਗੜਨ 'ਤੇ ਮੰਗਲਵਾਰ ਨੂੰ ਰਾਤ 9 ਵਜੇ ਉਨ੍ਹਾਂ ਨੂੰ ਏਮਸ ਹਸਪਤਾਲ ਲਿਜਾਇਆ ਗਿਆ। ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਪੂਰੇ ਦੇਸ਼ ਵਿਚ ਸ਼ੋਕ ਦੀ ਲਹਿਰ ਹੈ ਅਤੇ ਇਸਦੀ ਵਜ੍ਹਾ ਇਹ ਵੀ ਰਹੀ ਕਿ ਉਹ ਲੋਕਾਂ ਨਾਲ ਜੁੜੀ ਹੋਈ ਸੀ। ਸੁਸ਼ਮਾ ਸਵਰਾਜ ਇੰਦਰਾ ਗਾਂਧੀ ਤੋਂ ਬਾਅਦ ਭਾਰਤ ਦੀ ਦੂਜੀ ਮਹਿਲਾ ਵਿਦੇਸ਼ ਮੰਤਰੀ ਰਹੀ। ਉਹ ਜਦੋਂ ਵਿਦੇਸ਼ ਮੰਤਰੀ ਸੀ ਤਦ ਉਹ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੀ ਸੀ। ਸੁਸ਼ਮਾ ਸਵਰਾਜ ਆਪਣੇ ਦਲੇਰ ਅਤੇ ਬੁਲੰਦ ਭਾਸ਼ਣ ਲਈ ਜਾਣੀ ਜਾਂਦੀ ਸੀ। ਉਨ੍ਹਾਂ ਦਾ ਦਿਹਾਂਤ ਦੇਸ਼ ਹੀ ਨਹੀਂ ਰਾਜਨੀਤੀ ਲਈ ਵੀ ਇਕ ਵੱਡਾ ਨੁਕਸਾਨ ਹੈ।

PunjabKesari

ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਹਰ ਕੋਈ ਭਾਵੁਕ ਹੈ ਅਤੇ ਆਪਣੀ ਸੰਵੇਦਨਾ ਪ੍ਰਗਟ ਕਰ ਰਿਹਾ ਹੈ। ਉਨ੍ਹਾਂ ਦੇ ਦਿਹਾਂਤ 'ਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਕੋਹਲੀ ਨੇ ਟਵੀਟ ਕਰ ਲਿਖਿਆ, ''ਸੁਸ਼ਮਾ ਜੀ ਦੇ ਦਿਹਾਂਤ ਦੀ ਖਬਰ ਸੁਣ ਬਹੁਤ ਦੁੱਖ ਹੋਇਆ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''

PunjabKesari

ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਨੇ ਵੀ ਟਵੀਟ ਕਰ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦਿੱਤੀ। ਸਾਨੀਆ ਨੇ ਲਿਖਿਆ, ''ਮੇਰੀ ਪਿਆਰੀ ਸੁਸ਼ਮਾ ਸਵਰਾਜ ਜੀ ਦੇ ਦਿਹਾਂਤ ਮੈਨੂੰ ਝਟਕਾ ਲੱਗਾ ਹੈ। ਉਨ੍ਹਾਂ ਦੀ ਅਗਵਾਈ ਹੇਠਾਂ ਮੈਨੂੰ ਲੜਕੀ ਬਾਲ ਮੁਹਿੰਮਮ ਦੀ ਬ੍ਰਾਂਡ ਅੰਬੈਸਡਰ ਵਜੋਂ ਕੰਮ ਕਰਨ ਦਾ ਮਾਣ ਪ੍ਰਾਪਤ ਹੋਇਆ। ਮੇਰਾ ਉਨ੍ਹਾਂ ਨਾਲ ਨਿਜੀ ਸਬੰਧ ਹਮੇਸ਼ਾ ਕਾਇਮ ਰਹੇਗਾ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।''

ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਖੇਡ ਜਗਤ ਵਿਚ ਸ਼ੋਕ ਦੀ ਲਹਿਰ ਹੈ। ਕਈ ਦਿੱਗਜ ਖਿਡਾਰੀਆਂ ਨੇ ਟਵੀਟ ਕਰ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।

PunjabKesari

PunjabKesari

PunjabKesari

PunjabKesari

PunjabKesari


Related News