ਪਹਿਲਵਾਨ ਸੁਸ਼ੀਲ ਤੇ ਸਾਕਸ਼ੀ ਨੂੰ ਮਿਲਣਗੇ ਮੋਟੇ ਗੱਫੇ

12/13/2018 1:05:15 PM

ਮੁੰਬਈ— ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਨੇ ਸਟਾਰ ਪਹਿਲਵਾਨਾਂ ਸੁਸ਼ੀਲ ਕੁਮਾਰ ਅਤੇ ਸਾਕਸ਼ੀ ਮਲਿਕ ਨੂੰ ਬੀ ਗ੍ਰੇਡ ਦੇਣ ਨੂੰ ਗਲਤੀ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਇਨ੍ਹਾਂ ਦੋਹਾਂ ਨੂੰ ਏ ਗ੍ਰੇਡ 'ਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਡਬਲਿਊ.ਐੱਫ.ਆਈ. ਨੇ ਜਦੋਂ ਕਰਾਰ ਦ ਐਲਾਨ ਕੀਤਾ ਸੀ ਤਾਂ ਓਲੰਪਿਕ ਤਮਗਾ ਜੇਤੂਆਂ ਸੁਸ਼ੀਲ ਕੁਮਾਰ ਅਤੇ ਸਾਕਸ਼ੀ ਮਲਿਕ ਨੂੰ ਗ੍ਰੇਡ ਬੀ ਦੇ ਕਰਾਰ ਲਈ ਚੁਣਿਆ ਸੀ। ਹਾਲਾਂਕਿ ਇਸ ਗਲਤੀ 'ਚ ਸੁਧਾਰ ਕਰਦੇ ਹੋਏ ਡਬਲਿਊ.ਐੱਫ.ਆਈ. ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਟਾਟਾ ਮੋਟਰਸ ਐਲੀਟ ਕੁਸ਼ਤੀ ਵਿਕਾਸ ਪ੍ਰੋਗਰਾਮ ਦੇ ਲਾਂਚ ਦੇ ਦੌਰਾਨ ਦੋਹਾਂ ਨੂੰ ਬਿਹਤਰ ਕਰਾਰ ਦੇਣ ਦਾ ਐਲਾਨ ਕੀਤਾ ਸੀ।
PunjabKesari
ਬ੍ਰਿਜਭੂਸ਼ਣ ਨੇ ਕਿਹਾ, ''ਤੁਹਾਡੇ ਸਹਿਯੋਗ ਨਾਲ ਅਸੀਂ ਖਿਡਾਰੀਆਂ ਦੀ ਗ੍ਰੇਡਿੰਗ ਪ੍ਰਣਾਲੀ ਸ਼ੁਰੂ ਕੀਤੀ ਜੋ ਏ, ਬੀ, ਸੀ, ਡੀ, ਈ ਅਤੇ ਐੱਫ ਹੈ।'' ਸੁਸ਼ੀਲ ਨੇ 2008 ਬੀਜਿੰਗ ਓਲੰਪਿਕ 'ਚ ਕਾਂਸੀ ਤਮਗਾ ਜਦਕਿ 2012 'ਚ ਲੰਡਨ ਓਲੰਪਿਕ 'ਚ ਚਾਂਦੀ ਦਾ ਤਮਗਾ ਜਿੱਤਿਆ। ਸਾਸ਼ਕੀ ਨੇ 2016 'ਚ ਰੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤਿਆ। ਗ੍ਰੇਡ ਏ 'ਚ ਸੁਸ਼ੀਲ ਅਤੇ ਸਾਕਸ਼ੀ ਤੋਂ ਇਲਾਵਾ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਪੂਜਾ ਢਾਂਡਾ ਸ਼ਾਮਲ ਹਨ। ਗ੍ਰੇਡ ਏ ਦੇ ਖਿਡਾਰੀਆਂ ਨੂੰ ਹਰ ਸਾਲ 30 ਲੱਖ ਰੁਪਏ ਮਿਲਣਗੇ। ਗ੍ਰੇਡ ਬੀ 'ਚ ਹੁਣ ਕੋਈ ਖਿਡਾਰੀ ਨਹੀਂ ਹੈ। ਗ੍ਰੇਡ ਸੀ 'ਚ 7 ਜਦਕਿ ਗ੍ਰੇਡ ਡੀ 'ਚ 9 ਪਹਿਲਵਾਨਾਂ ਨੂੰ ਜਗ੍ਹਾ ਮਿਲੀ ਹੈ। ਗ੍ਰੇਡ ਸੀ 'ਚ ਸ਼ਾਮਲ ਖਿਡਾਰੀਆਂ ਨੂੰ 10 ਲੱਖ ਜਦਕਿ ਗ੍ਰੇਡ ਡੀ ਦੇ ਖਿਡਾਰੀਆਂ ਨੂੰ ਪੰਜ ਲੱਖ ਰੁਪਏ ਮਿਲਣਗੇ। ਗਰੁੱਪ ਈ 'ਚ ਚਾਰ ਖਿਡਾਰੀ ਹਨ ਜਿਨ੍ਹਾਂ ਨੂੰ ਸਾਲਾਨਾ ਤਿੰਨ ਲੱਖ ਰੁਪਏ ਦਿੱਤੇ ਜਾਣਗੇ। ਗ੍ਰੇਡ ਐੱਫ 'ਚ ਅੰਡਰ 23 ਰਾਸ਼ਟਰੀ ਸੋਨ ਤਮਗਾ ਜੇਤੂਆਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ਨੂੰ ਸਾਲਾਨਾ ਇਕ ਲੱਖ 20 ਹਜ਼ਾਰ ਰੁਪਏ ਦਿੱਤੇ ਜਾਣਗੇ।


Tarsem Singh

Content Editor

Related News