ਸੂਰਯਕੁਮਾਰ ਯਾਦਵ ਨੇ ਬਾਬਰ ਆਜ਼ਮ ਨੂੰ ਪਛਾੜਿਆ, ਟੀ-20 ਕੌਮਾਂਤਰੀ ਰੈਂਕਿੰਗ ''ਚ ਇਸ ਸਥਾਨ ''ਤੇ ਪੁੱਜੇ

09/21/2022 8:01:09 PM

ਦੁਬਈ : ਭਾਰਤ ਦੇ ਸਟਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਟੀ-20 ਬੱਲੇਬਾਜ਼ੀ ਰੈਂਕਿੰਗ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਪਛਾੜ ਦਿੱਤਾ ਹੈ। ਸੂਰਯਕੁਮਾਰ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਇਸ ਨਾਲ ਉਸ ਨੇ ਦੁਨੀਆ ਦਾ ਨੰਬਰ 1 ਬੱਲੇਬਾਜ਼ ਬਣਨ ਦੀ ਦਿਸ਼ਾ ’ਚ ਇਕ ਹੋਰ ਕਦਮ ਅੱਗੇ ਵਧਾ ਦਿੱਤਾ ਹੈ। ਸੂਰਯਕੁਮਾਰ ਨੇ ਮੰਗਲਵਾਰ ਨੂੰ ਮੋਹਾਲੀ ’ਚ ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦੇ ਸ਼ੁਰੂਆਤੀ ਮੈਚ ’ਚ 46 ਦੌੜਾਂ ਬਣਾਈਆਂ ਸਨ। ਇਸ ਨਾਲ ਉਹ 780 ਅੰਕਾਂ ਨਾਲ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਪਹੁੰਚ ਗਿਆ।

ਪਾਕਿਸਤਾਨ ਦਾ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਇਸ ਸਮੇਂ 825 ਅੰਕਾਂ ਨਾਲ ਦੁਨੀਆ ਦਾ ਨੰਬਰ ਇਕ ਟੀ-20 ਬੱਲੇਬਾਜ਼ ਹੈ। ਦੱਖਣੀ ਅਫਰੀਕਾ ਦਾ ਏਡੇਨ ਮਾਰਕਰਮ 792 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਕਰਾਚੀ ਵਿਚ ਇੰਗਲੈਂਡ ਹੱਥੋਂ ਪਾਕਿਸਤਾਨ ਦੀ ਹਾਰ ਵਿਚ ਰਿਜ਼ਵਾਨ ਨੇ ਅਰਧ ਸੈਂਕੜਾ ਜੜਿਆ ਸੀ। ਸੰਯੁਕਤ ਅਰਬ ਅਮੀਰਾਤ ’ਚ ਏਸ਼ੀਆ ਕੱਪ ’ਚ ਖਰਾਬ ਪ੍ਰਦਰਸ਼ਨ ਅਤੇ ਕਰਾਚੀ ’ਚ ਸੀਰੀਜ਼ ਦੇ ਪਹਿਲੇ ਮੈਚ ’ਚ ਇੰਗਲੈਂਡ ਖਿਲਾਫ 31ਵੇਂ ਸਕੋਰ ਦੇ ਬਾਅਦ ਬਾਬਰ ਨਵੀਂ ਰੈਂਕਿੰਗ ’ਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ, ਜਦਕਿ ਇੰਗਲੈਂਡ ਦਾ ਡੇਵਿਡ ਮਲਾਨ (725) ਅਤੇ ਆਸਟ੍ਰੇਲੀਆ ਦਾ ਕਪਤਾਨ ਆਰੋਨ ਫਿੰਚ (715) ਚੋਟੀ ਦੇ ਛੇ ਵਿਚ ਹਨ।

ਇਹ ਵੀ ਪੜ੍ਹੋ : ਮੋਹਾਲੀ ਦੇ ਪੀ. ਸੀ. ਏ. ਕ੍ਰਿਕਟ ਸਟੇਡੀਅਮ 'ਚ ਬਣੇ ਯੁਵਰਾਜ ਤੇ ਹਰਭਜਨ ਦੇ ਨਾਂ ਦੇ ਸਟੈਂਡ

ਟੀ-20 ਰੈਂਕਿੰਗ ’ਚ ਭਾਰਤ ਅਤੇ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਵੱਡੀ ਬੜ੍ਹਤ ਹਾਸਲ ਕੀਤੀ ਹੈ। ਇੰਗਲੈਂਡ ਅਤੇ ਪਾਕਿਸਤਾਨ ਦੇ ਖਿਡਾਰੀਆਂ ਨੇ ਵੀ ਅੱਗੇ ਕਦਮ ਵਧਾਏ ਹਨ। ਭਾਰਤ ਦਾ ਸਟਾਰ ਕ੍ਰਿਕਟਰ ਹਾਰਦਿਕ ਪੰਡਯਾ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਅਜੇਤੂ 71 ਦੌੜਾਂ ਬਣਾਉਣ ਤੋਂ ਬਾਅਦ ਬੱਲੇਬਾਜ਼ਾਂ ਦੀ ਰੈਂਕਿੰਗ ’ਚ 22 ਸਥਾਨਾਂ ਦੀ ਛਲਾਂਗ ਲਾ 65ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸੇ ਮੈਚ ਦੌਰਾਨ ਅਕਸ਼ਰ ਪਟੇਲ ਤਿੰਨ ਵਿਕਟਾਂ ਲੈ ਕੇ ਗੇਂਦਬਾਜ਼ਾਂ ਦੀ ਸੂਚੀ ਵਿਚ 24 ਸਥਾਨ ’ਤੇ 33ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੰਬਰ 1 ਗੇਂਦਬਾਜ਼ ਦੇ ਰੂਪ ਵਿਚ ਆਪਣੀ ਜਗ੍ਹਾ ’ਤੇ ਬਰਕਰਾਰ ਹੈ। ਇੰਗਲੈਂਡ ਦਾ ਸਪਿਨਰ ਆਦਿਲ ਰਾਸ਼ਿਦ ਪਾਕਿਸਤਾਨ ਖਿਲਾਫ ਦੋ ਵਿਕਟਾਂ ਲੈ ਕੇ ਹੇਜ਼ਲਵੁੱਡ ਤੇ ਦੂਜੇ ਸਥਾਨ ’ਤੇ ਤਬਰੇਜ਼ ਸ਼ਮਸੀ ਤੋਂ ਬਾਅਦ ਤੀਜੇ ਸਥਾਨ ’ਤੇ ਹਨ ਜਦਕਿ ਤਜਰਬੇਕਾਰ ਬੱਲੇਬਾਜ਼ ਐਲੇਕਸ ਹੇਲਸ 20 ਓਵਰ ਦੇ ਕੌਮਾਂਤਰੀ ਕ੍ਰਿਕਟ ਤਿੰਨ ਸਾਲ ਦੇ ਵਕਫੇ ਦੇ ਬਾਅਦ ਟੀ20 ਬੱਲੇਬਾਜ਼ੀ ਰੈਂਕਿੰਗ 'ਚ ਫਿਰ ਪ੍ਰਵਸ਼ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News