ਸੁਰਜੀਤ ਮਾਨ ਨੂੰ ਮਿਲਿਆ ਸਰਵਸ੍ਰੇਸ਼ਠ ਕੁਸ਼ਤੀ ਕੋਚ ਦਾ ''ਪੇਫੀ'' ਐਵਾਰਡ

Thursday, Sep 26, 2019 - 02:12 AM (IST)

ਸੁਰਜੀਤ ਮਾਨ ਨੂੰ ਮਿਲਿਆ ਸਰਵਸ੍ਰੇਸ਼ਠ ਕੁਸ਼ਤੀ ਕੋਚ ਦਾ ''ਪੇਫੀ'' ਐਵਾਰਡ

ਨਵੀਂ ਦਿੱਲੀ- ਰਾਸ਼ਟਰੀ ਕੁਸ਼ਤੀ ਕੋਚ ਅਤੇ ਸਾਬਕਾ ਓਲੰਪੀਅਨ ਸੁਰਜੀਤ ਮਾਨ ਨੂੰ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ (ਪੇਫੀ) ਦੇ ਚੌਥੇ ਰਾਸ਼ਟਰੀ ਪੁਰਸਕਾਰਾਂ ਵਿਚ ਸਰਵਸ੍ਰੇਸ਼ਠ ਕੋਚ ਦੇ ਡਾ. ਅਜਮੇਰ ਸਿੰਘ ਐਵਾਰਡ ਨਾਲ ਇਕ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ। ਪੇਫੀ ਨੇ ਰਾਜਧਾਨੀ ਦੇ ਪ੍ਰਗਤੀ ਮੈਦਾਨ ਵਿਚ ਆਯੋਜਿਤ ਸਪੋਰਟਸ ਇੰਡੀਆ-2019 ਦੌਰਾਨ ਆਯੋਜਿਤ ਸਮਾਰੋਹ ਵਿਚ ਸੁਰਜੀਤ ਨੂੰ ਸਰਵਸ੍ਰੇਸ਼ਠ ਕੋਚ ਦੇ ਡਾ. ਅਜਮੇਰ ਸਿੰਘ ਐਵਾਰਡ ਨਾਲ ਨਿਵਾਜਿਆ। ਸੁਰਜੀਤ 2004 ਦੇ ਏਥਨਜ਼ ਓਲੰਪਿਕ ਵਿਚ ਹਿੱਸਾ ਲੈ ਚੁੱਕਾ ਹੈ।


author

Gurdeep Singh

Content Editor

Related News