ਸੁਰੇਸ਼ ਰੈਨਾ ਅਤੇ ਗੁਰੂ ਰੰਧਾਵਾ ਖ਼ਿਲਾਫ਼ ਮੁੰਬਈ ’ਚ FIR ਦਰਜ, ਜਾਣੋ ਪੂਰਾ ਮਾਮਲਾ

12/22/2020 1:28:36 PM

ਮੁੰਬਈ (ਵਾਰਤਾ) : ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਮੁੰਬਈ ਹਵਾਈ ਅੱਡੇ ਦੇ ਕੋਲ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਣ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਨਵੇਂ ਸਾਲ ’ਚ ਗੈਸ ਦੇ ਮਹਾਸੰਕਟ ਨਾਲ ਜੂਝਣਗੇ ਪਾਕਿਸਤਾਨੀ, ਰੋਟੀ ਪਕਾਉਣ ’ਚ ਵੀ ਹੋਵੇਗੀ ਮੁਸ਼ਕਲ

ਪੁਲਸ ਨੇ ਮੁੰਬਈ ਦੇ ਇੱਕ ਕਲੱਬ ਵਿੱਚ ਛਾਪਾ ਮਾਰਿਆ, ਜਿੱਥੇ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਰੈਨਾ, ਗਾਇਕ ਗੁਰੂ ਰੰਧਾਵਾ ਸਮੇਤ 34 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਸਾਹਰ ਪੁਲਸ ਥਾਣੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਰੈਨਾ ਅਤੇ ਰੰਧਾਵਾ ਵੀ ਸ਼ਾਮਲ ਹਨ। ਹਾਲਾਂਕਿ ਦੋਸ਼ੀਆਂ ਨੂੰ ਬਾਅਦ ਵਿੱਚ ਬੇਲ ਉੱਤੇ ਰਿਹਾਅ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਆਸਟਰੇਲੀਆ ’ਚ ਭਾਰਤੀ ਟੀਮ ਦੀ ਹਾਲਤ ਵੇਖ ਪ੍ਰਸ਼ੰਸਕ ਨੇ ਸੋਨੂੰ ਸੂਦ ਨੂੰ ਲਾਈ ਮਦਦ ਦੀ ਗੁਹਾਰ, ਮਿਲਿਆ ਇਹ ਜਵਾਬ

ਮੁੰਬਈ ਪੁਲਸ ਨੇ ਦੱਸਿਆ ਕਿ ਰੈਨਾ ਸਮੇਤ 34 ਦੋਸ਼ੀਆਂ ਨੂੰ ਭਾਰਤੀ ਪੀਨਲ ਕੋਡ ਦੀ ਧਾਰਾ 188, 269 ਤਹਿਤ ਅਤੇ ਮਹਾਮਾਰੀ ਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਡਰੈਗਨ ਫਲਾਈ ਪੱਬ ਤੋਂ ਹੋਈ ਜਿੱਥੇ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦਾ ਪ੍ਰਭਾਵ ਰੋਕਣ ਲਈ ਰਾਤ ਨੂੰ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਸੀ। ਨਵੇਂ ਸਾਲ ਨੂੰ ਵੇਖਦੇ ਹੋਏ ਸੂਬਾ  ਸਰਕਾਰ ਨੇ ਮੁੰਬਈ ਵਿੱਚ 22 ਦਸੰਬਰ ਤੋਂ 5 ਜਨਵਰੀ ਤੱਕ ਕਈ ਪਾਬੰਦੀਆਂ ਲਗਾਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News