ਧੋਨੀ ਨਾਲ ਤਕਰਾਰ ''ਤੇ ਸੁਰੇਸ਼ ਰੈਨਾ ਨੇ ਤੋੜੀ ਚੁੱਪੀ, ਟਵੀਟ ਕਰ ਦਿੱਤੀ ਜਾਣਕਾਰੀ

Friday, Oct 02, 2020 - 11:05 PM (IST)

ਧੋਨੀ ਨਾਲ ਤਕਰਾਰ ''ਤੇ ਸੁਰੇਸ਼ ਰੈਨਾ ਨੇ ਤੋੜੀ ਚੁੱਪੀ, ਟਵੀਟ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ : ਟੀਮ ਇੰਡੀਆ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸੀ.ਐੱਸ.ਕੇ. ਕਪਤਾਨ ਮਹਿੰਦਰ ਸਿੰਘ ਧੋਨੀ ਨਾਲ ਉੱਠਦੀ ਵਿਵਾਦਾਂ ਦੀਆਂ ਖ਼ਬਰਾਂ 'ਤੇ ਇੱਕ ਟਵੀਟ ਦੇ ਜ਼ਰੀਏ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਕਤ ਟਵੀਟ ਮਹਿੰਦਰ ਸਿੰਘ ਧੋਨੀ ਨੂੰ ਵਧਾਈ ਦੇਣ ਨਾਲ ਜੁੜਿਆ ਹੈ। ਦਰਅਸਲ, ਹੈਦਰਾਬਾਦ ਖ਼ਿਲਾਫ਼ ਮੈਚ ਨਾਲ ਧੋਨੀ ਨੇ ਆਈ.ਪੀ.ਐੱਲ. 'ਚ ਸਭ ਤੋਂ ਜ਼ਿਆਦਾ ਮੈਚ (194) ਖੇਡਣ ਦੀ ਉਪਲੱਬਧੀ ਆਪਣੇ ਨਾਮ ਕਰ ਲਈ। ਇਸ 'ਤੇ ਰੈਨਾ ਨੇ ਧੋਨੀ ਨੂੰ ਵਧਾਈ ਦਿੱਤੀ ਹੈ।

ਰੈਨਾ ਨੇ ਟਵੀਟ 'ਚ ਲਿਖਿਆ ਹੈ- 
ਵਧਾਈ ਹੋਵੇ ਮਾਹੀ ਭਰਾ। (ਐੱਮ.ਐੱਸ. ਧੋਨੀ) ਸਭ ਤੋਂ ਜ਼ਿਆਦਾ ਆਈ.ਪੀ.ਐੱਲ ਖੇਡਣ ਵਾਲੇ ਖਿਡਾਰੀ ਬਣਨ 'ਤੇ। ਖੁਸ਼ੀ ਹੈ ਕਿ ਮੇਰਾ ਰਿਕਾਰਡ ਤੁਹਾਡੇ ਦੁਆਰਾ ਤੋੜਿਆ ਜਾ ਰਿਹਾ ਹੈ। ਅੱਜ ਖੇਡ ਲਈ ਸ਼ੁਭਕਾਮਨਾਵਾਂ ਅਤੇ ਮੈਨੂੰ ਭਰੋਸਾ ਹੈ ਕਿ ਚੇਨਈ ਹੀ ਇਸ ਸੀਜ਼ਨ 'ਚ ਜਿੱਤੇਗੀ।

ਬੀਤੇ ਦਿਨੀਂ ਰੈਨਾ ਨੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਈ.ਪੀ.ਐੱਲ. 'ਚ ਪੰਜ ਹਜ਼ਾਰ ਦੌੜਾਂ ਬਣਾਉਣ 'ਤੇ ਵਧਾਈ ਦਿੱਤੀ ਸੀ। ਇਸ ਤੋਂ ਬਾਅਦ ਕਿਆਸ ਲੱਗਣ ਲੱਗੇ ਸਨ ਕਿ ਰੈਨਾ ਅਗਲੇ ਸੀਜ਼ਨ ਲਈ ਮੁੰਬਈ ਦਾ ਰੁਖ਼ ਕਰ ਸਕਦੀ ਹੈ ਪਰ ਰੈਨਾ ਨੇ ਹੁਣ ਧੋਨੀ ਨਾਲ ਆਪਣੇ ਰਿਸ਼ਤੇ ਠੀਕ ਹੋਣ ਦਾ ਪ੍ਰਮਾਣ ਆਪਣੇ ਟਵੀਟ ਰਾਹੀਂ ਦੇ ਦਿੱਤੇ ਹਨ।


author

Inder Prajapati

Content Editor

Related News