ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਨੇ ਪਤੀ ਖਿਲਾਫ ਘਰੇਲੂ ਹਿੰਸਾ ਦੇ ਤਹਿਤ ਕਰਾਇਆ ਮਾਮਲਾ ਦਰਜ

02/17/2020 2:40:19 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਅਤੇ ਅਰਜੁਨ ਐਵਾਰਡੀ ਸੂਰਜ ਲਤਾ ਦੇਵੀ ਨੇ ਆਪਣੇ ਪਤੀ ਸ਼ਾਂਤਾ ਕੁਮਾਰ ਸਿੰਘ 'ਤੇ ਦੋਸ਼ ਲਾਇਆ ਹੈ ਕਿ ਜਦੋਂ ਪਿਛਲੇ ਸਾਲ ਨਵੰਬਰ 'ਤੇ ਸੁਲਤਾਨਪੁਰ ਲੋਧੀ ਦੀ ਰੇਲ ਕੋਚ ਫੈਕਟਰੀ (ਆਰ. ਸੀ. ਐੱਫ.) ਵੱਲੋਂ ਆਯੋਜਿਤ ਇਕ ਟੂਰਨਾਮੈਂਟ 'ਚ ਇਹ ਜੋੜਾ ਸ਼ਿਕਰਤ ਕਰ ਰਿਹਾ ਸੀ ਤਾਂ ਉਸ ਦੇ ਪਤੀ ਨੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ-ਪਰੇਸ਼ਾਨ ਕੀਤਾ।

ਮਣੀਪੁਰ 'ਚ ਹਿੰਗਾਂਗ ਪੁਲਸ ਵੱਲੋਂ ਇਹ ਕੇਸ ਅੱਗੇ ਦੇਣ ਦੇ ਬਾਅਦ ਸੁਲਤਾਨਪੁਰ ਲੋਧੀ ਪੁਲਸ ਨੇ ਐਤਵਾਰ ਨੂੰ ਸੂਰਜ ਲਤਾ ਦੇਵੀ ਦੇ ਪਤੀ ਸ਼ਾਂਤਾ ਕੁਮਾਰ ਸਿੰਘ ਦੇ ਖਿਲਾਫ ਇਕ ਕੇਸ ਦਰਜ ਕੀਤਾ। ਮਣੀਪੁਰ ਦੀ ਰਹਿਣ ਵਾਲੀ ਦੇਵੀ ਨੇ 10 ਜਨਵਰੀ ਨੂੰ ਉੱਤਰ-ਪੂਰਬੀ ਸੂਬੇ 'ਚ ਸ਼ਿਕਾਇਤ ਦਰਜ ਕਰਾਈ ਸੀ। ਇਸ ਜੋੜੇ ਨੇ 2005 'ਚ ਵਿਆਹ ਕੀਤਾ ਸੀ।

ਉਨ੍ਹਾਂ ਲਈ ਆਰ. ਸੀ. ਐੱਫ. ਵੱਲੋਂ ਇਕ ਸਥਾਨ 'ਤੇ ਰਹਿਣ ਦੀ ਵਿਵਸਥਾ ਕਰਾਈ ਗਈ ਜਿੱਥੇ ਅੱਠ ਨਵੰਬਰ ਦੀ ਅੱਧੀ ਰਾਤ ਤੱਕ ਉਸ ਦੇ ਪਤੀ ਵੱਲੋਂ ਉਸ ਦੀ ਅੱਧਮਰੀ ਹਾਲਤ ਹੋਣ ਤੱਕ ਮਾਰ-ਕੁੱਟ ਕੀਤੀ ਗਈ। ਕਪੂਰਥਲਾ ਪੁਲਸ ਨੇ ਸਿੰਘ ਖਿਲਾਫ ਇੰਡੀਅਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਸੁਲਤਾਨਪੁਰ ਲੋਧੀ ਦੇ ਪੁਲਸ ਸੁਪਰੀਟੈਂਡਟ ਸਰਵਨ ਸਿੰਘ ਨੇ ਕਿਹਾ ਕਿ ਦੇਵੀ ਨੇ ਮਣੀਪੁਰ ਪੁਲਸ 'ਚ ਸ਼ਿਕਾਇਤ ਦਰਜ ਕੀਤੀ ਸੀ ਅਤੇ ਇਹ ਜੁਰਮ ਸੁਲਤਾਨਪੁਰ ਲੋਧੀ 'ਚ ਹੋਇਆ ਸੀ। ਇਸ ਲਈ ਐੱਫ. ਆਈ. ਆਰ. ਇੱਥੇ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਦੇਵੀ ਨੇ ਲਗਾਤਾਰ ਤਿੰਨ ਸਾਲਾਂ ਤੱਕ ਭਾਰਤੀ ਟੀਮ ਦੀ ਅਗਵਾਈ 'ਚ 2002 ਰਾਸ਼ਟਰਮੰਡਲ ਖੇਡਾਂ (ਇਹੋ ਇਵੈਂਟ ਜੋ ਕਿ 2007 'ਚ ਬਾਲੀਵੁੱਡ ਫਿਲਮ 'ਚੱਕ ਦੇ ਇੰਡੀਆ ਦੀ ਪ੍ਰੇਰਣਾ ਸੀ), 2003 'ਚ ਐਫਰੋ-ਏਸ਼ੀਅਨ ਖੇਡਾਂ ਅਤੇ 2004 'ਚ ਹਾਕੀ ਏਸ਼ੀਆ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੂੰ ਸਾਲ 2003 'ਚ ਮਸ਼ਹੂਰ ਅਰਜੁਨ ਐਵਾਰਡ ਨਾਲ ਨਵਾਜ਼ਿਆ ਗਿਆ ਸੀ।


Tarsem Singh

Content Editor

Related News