ਬੀਬੀਆਂ ਦੇ ਕ੍ਰਿਕਟ ਵਰਲਡ ਕੱਪ 'ਤੇ ਵੀ ਮੰਡਰਾਉਣ ਲੱਗਾ ਖ਼ਤਰਾ, ਹੋ ਸਕਦੈ ਵੱਡਾ ਫ਼ੈਸਲਾ
Tuesday, Jul 21, 2020 - 01:28 PM (IST)
ਸਪੋਰਟ ਡੈਸਕ : ਕੋਰੋਨਾ ਵਾਇਰਸ ਦੇ ਕਾਰਨ ਖੇਡ ਜਗਤ 'ਚ ਵੀ ਉਥਲ-ਪੁਥਲ ਮਚੀ ਹੋਈ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਪਹਿਲਾਂ ਏਸ਼ੀਆ ਕੱਪ ਅਤੇ ਹੁਣ ਪੁਰਸ਼ ਟੀ-20 ਵਰਲਡ ਕੱਪ ਨੂੰ ਮੁਲਤਵੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਮਹਿਲਾ ਵਨਡੇ ਕੱਪ 'ਤੇ ਵੀ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਇਸ ਸਬੰਧੀ ਨਿਊਜ਼ੀਲੈਂਡ ਕ੍ਰਿਕਟ (ਐੱਨ.ਜੈੱਡ.ਸੀ.) ਦੇ ਮੁਖੀ ਗ੍ਰੇਗ ਬਾਰਕਲੇ ਨੇ ਕਿਹਾ ਕਿ 2021 ਮਹਿਲਾ ਵਿਸ਼ਵ ਕੱਪ 'ਤੇ ਫ਼ੈਸਲਾ ਅਗਲੇ ਦੋ ਹਫ਼ਤਿਆਂ 'ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋਂ : ਭਾਰਤੀ ਖਿਡਾਰੀਆਂ ਨੂੰ ਵੱਡਾ ਝਟਕਾ, BCCI ਰੱਦ ਕਰੇਗੀ 3 ਵੱਡੇ ਟੂਰਨਾਮੈਂਟ
ਬਾਰਕਲੇ ਦਾ ਇਹ ਬਿਆਨ ਸੋਮਵਾਰ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਟਿੱਪਣੀ ਤੋਂ ਬਾਅਦ ਆਇਆ ਹੈ ਕਿ ਕੋਰੋਨਾ ਸੰਕਟ ਦੇ ਬਾਵਜੂਦ ਨਿਊਜ਼ੀਲੈਂਡ 'ਚ 6 ਫ਼ਰਵਰੀ ਤੋਂ 7 ਮਾਰਚ ਤੱਕ ਹੋਣ ਵਾਲੀ ਪ੍ਰਤੀਯੋਗਤਾ ਦੇ ਪ੍ਰੋਗਰਾਮ 'ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਹੈ। ਆਈ.ਸੀ.ਸੀ. ਨੂੰ ਹਾਲਾਂਕਿ ਅਕਤੂਬਰ-ਨਵੰਬਰ 'ਚ ਆਸਟ੍ਰੇਲੀਆ 'ਚ ਹੋਣ ਵਾਲੇ ਪੁਰਸ਼ ਟੀ-20 ਵਿਸ਼ਵ ਕੱਪ ਨੂੰ ਮੁਲਤਵੀ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਬਾਰਕਲੇ ਨੇ ਰੇਡੀਓ ਨਿਊਜ਼ੀਲੈਂਡ ਨੂੰ ਕਿਹਾ ਕਿ ਮਹਿਲਾ ਵਲਡ ਕੱਪ 'ਤੇ ਫ਼ੈਸਲਾ ਅਗਲੇ ਦੋ ਹਫ਼ਤਿਆਂ 'ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋਂ : WWE ਦੀ ਰੈਸਲਰ ਦਾ ਖੁਲਾਸਾ, ਕਿਹਾ-'ਮੈਂ ਹਾਂ ਲੈਸਬੀਅਨ',ਮੈਨੂੰ ਕੁੜੀਆਂ ਪਸੰਦ ਨੇ...