ਸੁਪਰਬੇਟ ਰੈਪਿਡ ਤੇ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਵਿਚ ਤੀਜੇ ਸਥਾਨ ''ਤੇ ਰਹੇ ਵਿਸ਼ਵਨਾਥਨ ਆਨੰਦ

11/11/2019 7:12:06 PM

ਬੁਕਾਰੇਸਟ (ਰੋਮਾਨੀਆ) (ਨਿਕਲੇਸ਼ ਜੈਨ) : ਗ੍ਰੈਂਡ ਚੈੱਸ ਟੂਰ ਦਾ ਹਿੱਸਾ ਸੁਪਰਬੇਟ ਰੈਪਿਡ ਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦੀ ਸਮਾਪਤੀ ਅਰਮੀਨੀਆ ਦੇ ਲੇਵਾਨ ਆਰੋਨੀਅਨ ਦੇ ਜੇਤੂ ਬਣਨ ਦੇ ਨਾਲ ਹੀ ਹੋ ਗਈ ਹੈ ਪਰ ਆਖਰੀ ਦਿਨ ਦਾ ਅਸਲੀ ਜੇਤੂ ਸਾਬਤ ਹੋਇਆ ਹੈ ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ, ਜਿਸ ਨੇ ਆਖਰੀ 9 ਰਾਊਂਡਾਂ ਵਿਚੋਂ ਇਕ ਵੀ ਮੁਕਾਬਲਾ ਨਹੀਂ ਗੁਆਇਆ ਤੇ 3 ਜਿੱਤਾਂ, 6 ਡਰਾਅ  ਤੇ 3 ਹਾਰ ਦੇ ਨਾਲ 6 ਅੰਕ ਹਾਸਲ ਕਰਦੇ ਹੋਏ ਆਪਣੇ ਸਾਂਝੇ ਤੌਰ 'ਤੇ 5ਵੇਂ ਸਥਾਨ ਦੀ ਸਥਿਤੀ ਵਿਚ ੁਸਧਾਰ ਕਰਦੇ ਹੋਏ ਟਾਪ-3 ਵਿਚ ਜਗ੍ਹਾ ਬਣਾ ਕੇ ਤੀਜਾ ਸਥਾਨ ਹਾਸਲ ਕਰਕੇ ਟੂਰਨਾਮੈਂਟ ਦੀ ਸਮਾਪਤੀ ਕੀਤੀ।

ਆਨੰਦ ਨੇ ਸਭ ਤੋਂ ਪਹਿਲਾਂ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨਾਲ ਆਪਣੀ ਕੱਲ ਦੀ ਹਾਰ ਦਾ ਹਿਸਾਬ ਬਰਾਬਰ ਕੀਤਾ ਤੇ ਉਸ ਤੋਂ ਬਾਅਦ ਅਜਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਤੇ ਯੂਕ੍ਰੇਨ ਦੇ ਅੰਟੋਨ ਕੋਰੋਬੋਵ 'ਤੇ ਜਿੱਤ ਦਰਜ ਕੀਤੀ। ਕੁਲ 18 ਰਾਊਂਡਾਂ ਤੋਂ ਬਾਅਦ ਅਰਮੀਨੀਆ ਦੇ ਲੇਵਾਨ ਆਰੋਨੀਅਨ ਤੇ ਰੂਸ ਦੇ ਰੇਸਗੀ ਕਾਰਯਾਕਿਨ 20 ਅੰਕ ਲੈ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤਕੇ ਰਿਹਾ ਪਰ ਟਾਈਬ੍ਰੇਕ ਵਿਚ ਅਰੋਨੀਅਨ ਨੇ 1.5-0.5 ਨਾਲ ਬਾਜ਼ੀ ਮਾਰਦੇ ਹੋਏ ਖਿਤਾਬ ਹਾਸਲ ਕਰ ਲਿਆ ਜਦਕਿ ਕਾਰਯਾਕਿਨ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਆਨੰਦ 19.5 ਅੰਕਾਂ ਨਾਲ ਤੀਜੇ ਸਥਾ ਨ'ਤੇ ਰਿਹਾ। ਵੀਅਤਨਾਮ ਦਾ ਲੇ ਕਿਊਯਾਂਗ ਲਿਮ 19 ਅੰਕਾਂ ਨਾਲ ਚੌਥੇ, ਯੂਕ੍ਰੇਨ ਦਾ ਅੰਟੋਨ ਕੋਰੋਬੋਵ 18.5 ਅੰਕਾਂ ਨਾਲ 5ਵੇਂ, ਨੀਦਰਲੈਂਡ ਦਾ ਅਨੀਸ਼ ਗਿਰੀ 18 ਅੰਕ ਲੈ ਕੇ ਛੇਵੇਂ ਤੇ ਰੂਸ ਦਾ ਅਰਟਮਿਵ ਬਲਾਦਿਸਲਾਵ 7ਵੇਂ, 16.5 ਅੰਕਾਂ ਲੈ ਕੇ ਅਜਰਬੈਜਾਨ ਦੇ ਮਮੇਘਾਰੋਵ 8ਵੇਂ ਤੇ ਅਮਰੀਕਾ ਦਾ ਵੇਸਲੀ ਸੋ 9ਵੇਂ ਸਥਾਨ 'ਤੇ ਰਿਹਾ ਜਦਕਿ ਅਮਰੀਕਾ ਦਾ ਫਾਬਿਆਨੋ ਕਾਰੂਆਨਾ 14 ਅੰਕ ਬਣਾ ਕੇ ਆਖਰੀ 10ਵੇਂ ਸਥਾਨ 'ਤੇ ਰਿਹਾ।


Related News