ਪੰਜਾਬ ਵਿਚ ਫੜੀ ਗਈ 16 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ

Saturday, Oct 25, 2025 - 06:17 PM (IST)

ਪੰਜਾਬ ਵਿਚ ਫੜੀ ਗਈ 16 ਕਰੋੜ ਰੁਪਏ ਤੋਂ ਵੱਧ ਦੀ ਹੈਰੋਇਨ

ਫਿਰੋਜ਼ਪੁਰ (ਮਲਹੋਤਰਾ) : ਥਾਣਾ ਸਦਰ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਇਕ ਸਮੱਗਲਰ ਦੇ ਖੇਤਾਂ ਵਿਚੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਐੱਸ.ਆਈ. ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਸਰਹੱਦੀ ਪਿੰਡ ਜੱਲੋਕੇ ਦੇ ਕੋਲ ਗਸ਼ਤ 'ਤੇ ਸੀ ਤਾਂ ਸੂਚਨਾ ਮਿਲੀ ਕਿ ਸੰਦੀਪ ਉਰਫ ਸੀਪਾ ਪਿੰਡ ਗੱਟੀ ਰਾਜੋਕੇ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹੈਰੋਇਨ ਮੰਗਵਾਈ ਹੈ ਜੋ ਉਸ ਨੇ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਵਿਚ ਲੁਕੋ ਕੇ ਰੱਖੀ ਹੋਈ ਹੈ।

ਐੱਸ.ਆਈ. ਨੇ ਦੱਸਿਆ ਕਿ ਤੁਰੰਤ ਉਥੇ ਪਹੁੰਚ ਕੇ ਤਲਾਸ਼ੀ ਲਈ ਗਈ ਤਾਂ ਝੋਨੇ ਦੀ ਪਰਾਲੀ ਵਿਚ ਲੁਕੋ ਕੇ ਰੱਖੀ 3 ਕਿਲੋ 248 ਗ੍ਰਾਮ ਹੈਰੋਇਨ ਮਿਲੀ ਜਿਸ ਦੀ ਕੀਮਤ ਕਰੀਬ 16 ਕਰੋੜ 24 ਲੱਖ ਰੁਪਏ ਹੈ। ਦੋਸ਼ੀ ਖ਼ਿਲਾਫ ਐੱਨ.ਡੀ.ਪੀ.ਐੱਸ. ਐਕਟ ਦਾ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਦੇ ਲਈ ਛਾਪੇ ਮਾਰੇ ਜਾ ਰਹੇ ਹਨ।


author

Gurminder Singh

Content Editor

Related News