ਯੂਏਫ਼ਾ ਵਲੋਂ ਸੁਪਰ ਲੀਗ ਨੂੰ ਲੈ ਕੇ ਬਗ਼ਾਵਤ ਕਰਨ ਵਾਲੇ ਕਲੱਬਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ

Wednesday, May 26, 2021 - 07:24 PM (IST)

ਯੂਏਫ਼ਾ ਵਲੋਂ ਸੁਪਰ ਲੀਗ ਨੂੰ ਲੈ ਕੇ ਬਗ਼ਾਵਤ ਕਰਨ ਵਾਲੇ ਕਲੱਬਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ

ਸਪੋਰਟਸ ਡੈਸਕ— ਯੂਰਪੀ ਫ਼ੁੱਟਬਾਲ ਦੇ ਸਰਵਉੱਚ ਅਦਾਰੇ ਯੂਏਫ਼ਾ ਨੇ ਸੁਪਰ ਲੀਗ ਨੂੰ ਲੈ ਕੇ ਬਗ਼ਾਵਤ ਕਰਨ ਵਾਲੇ ਤਿੰਨ ਕਲੱਬਾਂ ਰੀਅਲ ਮੈਡਿ੍ਰਡ, ਬਾਰਸੀਲੋਨਾ ਤੇ ਯੁਵੇਂਟਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਇਨ੍ਹਾਂ ਤਿੰਨਾਂ ਨੂੰ ਚੈਂਪੀਅਨਸ ਲੀਗ ’ਚ ਹਿੱਸਾ ਲੈਣ ਤੋਂ ਰੋਕਿਆ ਜਾ ਸਕਦਾ ਹੈ। ਯੂਏਫ਼ਾ ਨੇ ਕਿਹਾ ਕਿ ਯੂਏਫ਼ਾ ਦੇ ਕਾਨੂੰਨੀ ਢਾਂਚੇ ਦੀ ਸੰਭਾਵੀ ਉਲੰਘਣਾ ਲਈ ਹੁਣ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਯੂਰਪੀ ਫ਼ੁੱਟਬਾਲ ਦੇ ਸਰਵਉੱਚ ਅਦਾਰੇ ਦੀ ਨਿਯਮਾਵਲੀ ’ਚ ਯੂਏਫ਼ਾ ਦੀ ਇਜਾਜ਼ਤ ਜਾਂ ਉਸ ਦੇ ਕੰਟਰੋਲ ਤੋਂ ਬਾਹਰ ਬਣਨ ਵਾਲੇ ਲੀਗ ਦੇ ਕਲੱਬਾਂ ਦੀ ਸੰਭਾਵੀ ਸਮੂਹਬਾਜ਼ੀ ਨੂੰ ਲੈ ਕੇ ਇਕ ਉਪਬੰਧ ਸ਼ਾਮਲ ਹੈ।

ਸੁਪਰ ਲੀਗ ਦੀ ਸਥਾਪਨਾ ’ਚ 12 ਕਲੱਬ ਸ਼ਾਮਲ ਸਨ ਪਰ ਹੁਣ ਇਸ ’ਚ ਸਿਰਫ਼ ਤਿੰਨ ਕੱਲਬ ਹੀ ਰਹਿ ਗਏ ਹਨ ਜਿਨ੍ਹਾਂ ਨੇ ਇਸ ਤੋਂ ਹਟਣ ਤੋਂ ਇਨਕਾਰ ਕਰ ਦਿੱਤਾ। ਯੂਏਫ਼ਾ ਨੇ ਇਨ੍ਹਾਂ ਤਿੰਨਾਂ ਕਲੱਬਾਂ ਖ਼ਿਲਾਫ਼ ਹੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਹੈ। ਯੂਏਫ਼ਾ ਪ੍ਰਧਾਨ ਅਲੇਕਸਾਂਦਰ ਸੇਫ਼ਰਿਨ ਨੇ ਪਿਛਲੇ ਮਹੀਨੇ ਕਲੱਬਾਂ ਨੂੰ ਸਾਵਧਾਨ ਕੀਤਾ ਕਿ ਜੇਕਰ ਉਹ ਕਹਿੰਦੇ ਹਨ ਕਿ ਅਸੀਂ ਸੁਪਰ ਲੀਗ ਹਾਂ ਤਾਂ ਫਿਰ ਵੀ ਯਕੀਨੀ ਤੌਰ ’ਤੇ ਚੈਂਪੀਅਨਜ਼ ਲੀਗ ’ਚ ਨਹੀਂ ਖੇਡਦੇ। ਰੀਆਲ ਮੈਡਿ੍ਰਡ, ਬਾਰਸੀਲੋਨਾ ਤੇ ਯੁਵੇਂਟਸ ਤਿੰਨਾਂ ਨੇ ਚੈਂਪੀਅਨਜ਼ ਲੀਗ ਲਈ ਕੁਆਲੀਫ਼ਾਈ ਕੀਤਾ ਹੈ।


author

Tarsem Singh

Content Editor

Related News