ਸੁਨੀਲ ਲਗਾਤਾਰ ਦੂਜੀ ਵਾਰ ਏਸ਼ੀਆਈ ਕੁਸ਼ਤੀ ਦੇ ਫਾਈਨਲ ''ਚ ਪਹੁੰਚੇ
Tuesday, Feb 18, 2020 - 05:11 PM (IST)

ਨਵੀਂ ਦਿੱਲੀ— ਭਾਰਤ ਦੇ ਸੁਨੀਲ ਕੁਮਾਰ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਗ੍ਰੀਕੋ ਰੋਮਨ ਦੇ 87 ਕਿਲੋਗ੍ਰਾਮ ਭਾਰ ਵਰਗ 'ਚ ਮੰਗਲਵਾਰ ਨੂੰ ਇੱਥੇ ਸ਼ਾਨਦਾਰ ਵਾਪਸੀ ਕਰਦੇ ਹੋਏ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ। ਸੁਨੀਲ ਕਜ਼ਾਖਸਤਾਨ ਦੇ ਅਜਾਮਤ ਸੁਤਤੁਬਾਯੇਵ ਖਿਲਾਫ ਸੈਮੀਫਾਈਨਲ ਮੁਕਾਬਲੇ 'ਚ 1-8 ਨਾਲ ਪਿੱਛੜ ਰਹੇ ਸਨ ਪਰ ਉਨ੍ਹਾਂ ਨੇ ਲਗਾਤਾਰ 11 ਅੰਕ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ ਅਤੇ ਮੁਕਾਬਲੇ ਨੂੰ 12-8 ਨਾਲ ਆਪਣੇ ਨਾਂ ਕੀਤਾ। ਉਹ 2019 'ਚ ਵੀ ਫਾਈਨਲ 'ਚ ਪਹੁੰਚੇ ਸਨ ਪਰ ਉਦੋਂ ਉਨ੍ਹਾਂ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਸੀ। ਰੋਮ ਰੈਂਕਿੰਗ ਸੀਰੀਜ਼ ਦੇ ਚਾਂਦੀ ਤਮਗਾ ਜੇਤੂ ਸੁਨੀਲ ਫਾਈਨਲ 'ਚ ਕਿਰਗੀਸਤਾਨ ਦੇ ਸਾਲਿਦਿਨੋਵ ਦੇ ਖਿਲਾਫ ਮੈਟ 'ਤੇ ਉਤਰਨਗੇ।