ਜਦੋਂ ਸੁਨੀਲ ਗਾਵਸਕਰ ਦੀ ਵਜ੍ਹਾ ਨਾਲ ਇਸ ਕ੍ਰਿਕਟਰ ਨਾਲ ਵਾਪਰਿਆ ਕੁਝ ਅਜਿਹਾ ਕਿ ਹੋਣਾ ਪਿਆ ਸ਼ਰਮਿੰਦਾ
Wednesday, Jun 09, 2021 - 03:48 PM (IST)
ਸਪੋਰਟਸ ਡੈਸਕ— 1982 ’ਚ ਪਾਕਿਸਤਾਨ ਖ਼ਿਲਾਫ਼ ਫ਼ੈਸਲਾਬਾਦ ’ਚ ਇਕ ਮੈਚ ਦੇ ਦੌਰਾਨ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਕ੍ਰਿਕਟ ਪ੍ਰਸ਼ੰਸਕ ਆਪਣਾ ਹਾਸਾ ਨਹੀਂ ਰੋਕ ਸਕਣਗੇ। ਇਸ ਮੈਚ ’ਚ ਭਾਰਤ ਦੀ ਬੈਟਿੰਗ ਦੌਰਾਨ ਸੁਨੀਲ ਗਾਵਸਕਰ 90 ਦੌੜਾਂ ਬਣਾ ਕੇ ਕ੍ਰੀਜ਼ ’ਤੇ ਸਨ ਤੇ ਸੈਂਕੜਾ ਬਣਾਉਣ ਤੋਂ ਸਿਰਫ਼ 10 ਦੌੜਾਂ ਦੂਰ ਸਨ।
ਇਹ ਵੀ ਪੜ੍ਹੋ : ਦੂਜੇ ਟੈਸਟ ਮੈਚ 'ਚ ਜੇਮਸ ਐਂਡਰਸਨ ਬਣਾ ਸਕਦੇ ਹਨ ਇਹ ਵੱਡਾ ਰਿਕਾਰਡ
ਸੰਦੀਪ ਪਾਟਿਲ ਨੂੰ ਨਹੀਂ ਜਾਣ ਦਿੱਤਾ ਸੀ ਬਾਥਰੂਮ
ਇਸ ਦੌਰਾਨ ਉਨ੍ਹਾਂ ਦੇ ਸਾਥੀ ਖਿਡਾਰੀ ਸੰਦੀਪ ਪਾਟਿਲ ਬਾਥਰੂਮ ਜਾਣ ਲਈ ਆਪਣੀ ਕੁਰਸੀ ਤੋਂ ਉਠੇ ਪਰ ਉਦੋਂ ਦੇ ਟੀਮ ਮੈਨੇਜਰ ਫਤਿਹ ਸਿੰਘ ਗਾਇਕਵਾੜ ਨੇ ਉਨ੍ਹਾਂ ਬਾਥਰੂਮ ਨਹੀਂ ਕਰਨ ਦਿੱਤਾ ਤੇ ਉੱਥੇ ਹੀ ਬਿਠਾਏ ਰਖਿਆ। ਉਨ੍ਹਾਂ ਅਜਿਹਾ ਇਸ ਲਈ ਕੀਤਾ ਕਿਉਂਕਿ ਗਾਵਸਕਰ ਸੈਂਕੜੇ ਦੇ ਕਰੀਬ ਸਨ।
25 ਮਿੰਟ ’ਚ ਝੱਲਣੀ ਪਈ ਸ਼ਰਮਿੰਦਗੀ
ਜ਼ਿਕਰਯੋਗ ਹੈ ਕਿ ਉਸ ਸਮੇਂ ਅਜਿਹਾ ਰਿਵਾਜ ਸੀ ਕਿ ਕੋਈ ਵੀ ਬੱਲੇਬਾਜ਼ ਜਦੋਂ ਸੈਂਕੜੇ ਦੇ ਕਰੀਬ ਹੋਵੇਗਾ ਤਾਂ ਉਸ ਸਮੇਂ ਟੀਮ ਦਾ ਕੋਈ ਵੀ ਖਿਡਾਰੀ ਨਹੀਂ ਜਾਵੇਗਾ। ਸੰਦੀਪ ਪਾਟਿਲ ਨੇ ਟੀਮ ਮੈਨੇਜਰ ਦੀ ਗੱਲ ਮੰਨੀ ਤੇ ਵਾਪਸ ਬੈਠ ਗਏ। ਪਰ ਉਨ੍ਹਾਂ ਨੂੰ ਇਸ ਸਮੇਂ ਇਸ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਗਾਵਸਕਰ ਆਪਣਾ ਸੈਂਕੜਾ ਪੂਰਾ ਕਰਨ ਤੇ ਅਗਲੀਆਂ 10 ਦੌੜਾਂ ਬਣਾਉਣ ਲਈ ਇਕ ਘੰਟੇ ਦਾ ਸਮਾਂ ਲੈਗਣਗੇ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਦੋ ਝੰਡਾਬਰਦਾਰਾਂ ਦੇ ਨਾਲ ਉਤਰ ਸਕਦਾ ਹੈ ਭਾਰਤ : IOA ਪ੍ਰਮੁੱਖ ਬਤਰਾ
ਗਾਵਸਕਰ ਕਾਰਨ ਇਸ ਦਿੱਗਜ ਦੀ ਪੈਂਟ ਹੋਈ ਗਿੱਲੀ
ਸੁਨੀਲ ਗਾਵਸਕਰ ਦੇ ਸੈਂਕੜੇ ਨੂੰ ਦੇਖਣ ਦਾ ਇੰਤਜ਼ਾਰ ਸਾਬਕਾ ਕ੍ਰਿਕਟਰ ਸੰਦੀਪ ਪਾਟਿਲ ਨੂੰ ਭਾਰੀ ਪੈ ਗਿਆ। ਪਾਟਿਲ ਮੈਨੇਜਰ ਦੀ ਗੱਲ ਮੰਨ ਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਗਾਵਸਕਰ ਜਦੋਂ 97 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਅਗਲੀਆਂ ਤਿੰਨ ਦੌੜਾਂ ਬਣਾਉਣ ’ਚ ਪੂਰੇ 25 ਮਿੰਟ ਲੱਗੇ। ਜਦੋਂ ਤਕ ਗਾਵਸਕਰ ਨੇ ਆਪਣਾ ਸੈਂਕੜਾ ਪੂਰਾ ਕੀਤਾ ਉਦੋਂ ਤਕ ਸੰਦੀਪ ਪਾਟਿਲ ਦੀ ਪੈਂਟ ਗਿੱਲੀ ਹੋ ਚੁੱਕੀ ਸੀ। ਇਸ ਗੱਲ ਦਾ ਜ਼ਿਕਰ ਸੰਦੀਪ ਪਾਟਿਲ ਨੇ ਖ਼ੁਦ ਇਕ ਇੰਟਰਵਿਊ ’ਚ ਕੀਤਾ ਸੀ। ਹਾਲਾਂਕਿ ਪਾਟਿਲ ਨੇ ਇਹ ਵੀ ਦੱਸਿਆ ਕਿ ਗਾਵਸਕਰ ਦਾ ਸੈਂਕੜਾ ਦੇਖਣ ਲਈ ਉਹ ਇੰਨੇ ਬੇਤਾਬ ਰਹਿੰਦੇ ਸਨ ਕਿ ਘੰਟਿਆਂ ਤਕ ਟਾਇਲਟ ਰੋਕ ਕੇ ਬੈਠੇ ਰਹਿੰਦੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।