B,day Special: 71 ਸਾਲ ਦੇ ਹੋਏ ਸੁਨੀਲ ਗਾਵਸਕਰ, ਜਾਣੋ ਉਨ੍ਹਾਂ ਨਾਲ ਜੁੜੀਆਂ 10 ਖ਼ਾਸ ਗੱਲਾਂ

07/10/2020 2:13:42 PM

ਸਪੋਰਟਸ ਡੈਸਕ– ਭਾਰਤ ਦੇ ਮਹਾਨ ਬੱਲੇਬਾਜ਼ਾਂ ’ਚੋਂ ਇਕ, ਜਿਨ੍ਹਾਂ ਨੂੰ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਵਰਗੇ ਦਿੱਗਜ ਬੱਲੇਬਾਜ਼ ਆਪਣਾ ਆਈਡਲ ਮੰਨਦੇ ਹਨ, ਦੁਨੀਆ ਨੇ ਜਿਨ੍ਹਾਂ ਨੂੰ ‘ਦਿ ਲਿਟਲ ਮਾਸਟਰ’ ਨਾਂ ਦਾ ਤਮਗਾ ਦਿੱਕਾ, ਕ੍ਰਿਕਟ ਦਾ ਅਣਮੋਲ ਗਹਿਣਾ ਕਹਿ ਜਾਣ ਵਾਲੇ ਸੁਨੀਲ ਗਾਵਸਕਰ ਦਾ ਅੱਜ ਜਨਮਦਿਨ ਹੈ। 10 ਜੁਲਾਈ 1949 ਨੂੰ ਜੰਮੇ ਗਾਵਸਕਰ ਅੱਜ 71 ਸਾਲ ਦੇ ਹੋ ਗਏ ਹਨ। ਗਵਾਸਕਰ ਟੈਸਟ ਕ੍ਰਿਕਟ ’ਚ ਸਭ ਤੋਂ ਪਹਿਲਾਂ 10 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ।

ਗਾਵਸਕਰ ਨਾਲ ਜੁੜੀਆਂ 10 ਖ਼ਾਸ ਗੱਲਾਂ
1. ਗਾਵਸਕਰ ਬਚਪਨ ’ਚ ਇਕ ਰੈਸਲਰ ਬਣਨਾ ਚਾਹੁੰਦੇ ਸਨ। ਉਹ ਮਹਾਨ ਪਹਿਲਵਾਨ ਮਾਰੁਤੀ ਵਦਰ ਦੇ ਬਹੁਤ ਵੱਡੇ ਫੈਨ ਸਨ। ਕ੍ਰਿਕਟ ਪ੍ਰਤੀ ਉਨ੍ਹਾਂ ਦੀ ਰੂਚੀ ਆਪਣੇ ਮਾਮਾ ਮਾਧਵ ਮੰਤਰੀ ਨੂੰ ਖੇਡਦੇ ਹੋਏ ਵੇਖਣ ਤੋਂ ਬਾਅਦ ਵਧੀ। 
2. ਸੁਨੀ ਗਾਵਸਕਰ ਨੂੰ ਸਾਲ 1980  ’ਚ ਮਦਮ ਭੂਸ਼ਣ ਪੁਰਸਕਾਰ ਨਾਲ ਨਵਾਜਿਆ ਗਿਆ ਸੀ। 
3. ਗਾਵਸਕਰ ਟੈਸਟ ਕ੍ਰਿਕਟ ’ਚ 10 ਹਜ਼ਾਰ ਦੌੜਾਂ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਸਨ। ਉਨ੍ਹਾਂ ਦੇ ਟੈਸਟ ’ਚ 34 ਸੈਂਕੜੇ ਹਨ, ਉਨ੍ਹਾਂ ਦਾ ਇਹ ਰਿਕਾਰਡ 20 ਸਾਲਾਂ ਤਕ ਬਰਕਰਾਰ ਰਿਹਾ। 
4. ਉਹ ਹੁਣ ਕੁਮੈਂਟੇਟਰ ਦੇ ਤੌਰ ’ਤੇ ਕ੍ਰਿਕਟ ਨਾਲਜੁੜੇ ਹਨ। ਪਰ ਕੁਮੈਂਟਰੀ ਕਰਨ ਤੋਂ ਪਹਿਲਾਂ ਇਕ ਟੈਸਟ ਅਤੇ 5 ਵਨ ਡੇ ਮੈਚਾਂ ’ਚ ਰੈਫਰੀ ਦੀ ਭੂਮਿਕਾਂ ਵੀ ਨਿਭਾ ਚੁੱਕੇ ਹਨ। 
5. ਗਾਵਸਕਰ ਕ੍ਰਿਕਟ ਦੇ ਮੈਦਾਨ ਤੋਂ ਇਲਾਵਾ ਸਿਲਵਰ ਸਕਰੀਨ ’ਤੇ ਵੀ ਆਪਣਾ ਜਾਦੂ ਬਿਖੇਰ ਚੁੱਕੇ ਹਨ। ਗਾਵਸਕਰ ਮਰਾਠੀ ਫਿਲਮ ‘ਸਾਵਲੀ ਪ੍ਰੇਮਾਚੀ’ ’ਚ ਲੀਡ ਰੋਲ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਹਿੰਦੀ ਫਿਲਮ ‘ਮਾਲਾਮਾਲ’ ’ਚ ਵੀ ਉਨ੍ਹਾਂ ਨੇ ਛੋਟਾ ਚਿਹਾ ਰੋਲ ਕੀਤਾ ਹੈ। 
6. ਕ੍ਰਿਕਟ ’ਚ ਆਪਣੇ ਮਹੱਤਵਪੂਰਨ ਯੋਗਦਾਨ ਲਈ ਸਾਲ 1975 ’ਚ ਸੁਨੀਲ ਗਾਵਸਕਰ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 
7. ਸਾਲ 2012 ’ਚ ਸੁਨੀਲ ਗਾਵਸਕਰ ਨੂੰ ਕਰਨਲ ਸੀ.ਕੇ. ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 
8. ਇੰਟਰਨੈਸ਼ਨਲ ਕ੍ਰਿਕਟ ’ਚ ਧਮਾਲ ਮਚਾਉਣ ਵਾਲੇ ਸੁਨੀਕ ਗਾਵਸਕਰ ਨੇ ਇੰਗਲਿਸ਼ ਕਾਊਂਟੀ ਕ੍ਰਿਕਟ ’ਚ ਕੁਝ ਖ਼ਾਸ ਦਿਲਚਸਪੀ ਨਹੀਂ ਵਿਖਾਈ। ਸਾਲ 1980 ’ਚ ਉਨ੍ਹਾਂ ਨੇ ਸਮਰਸੈੱਟ ਕਾਊਂਟੀ ਕਲੱਬ ਲਈ ਸਿਰਫ ਇਕ ਸੈਸ਼ਨ ਖੇਡਿਆਸੀ ਜਿਸ ਵਿਚ ਉਨ੍ਹਾਂ 34.30 ਦੀ ਔਸਤ ਨਾਲ 686 ਦੌੜਾਂ ਬਣਾਈਆਂ ਸਨ। ਇਸ ਵਿਚ ਦੋ ਸੈਂਕੜੇ ਵੀ ਸ਼ਾਮਲ ਸਨ। 
9. ਗਾਵਸਕਰ ਪਹਿਲੇ ਭਾਰਤੀ ਖਿਡਾਰੀ ਸਨ ਜਿਨ੍ਹਾਂ ਨੇ ਟੈਸਟ ਮੈਚਾਂ ’ਚ 100 ਕੈਚਾਂ ਫੜ੍ਹੀਆਂ। 
10. ਉਨ੍ਹਾਂ ਟੈਸਟ ਕ੍ਰਿਕਟ ’ਚ 51.12 ਦੀ ਐਵਰੇਜ ਨਾਲ 10,122 ਦੌੜਾਂ ਬਣਾਈਆਂ, ਜਿਸ ਵਿਚ 34 ਸੈਂਕੜੇ ਅਤੇ 45 ਅਰਧ ਸੈਂਕੜੇ ਸ਼ਾਮਲ ਹਨ। ਉਥੇ ਹੀ ਵਨ ਡੇ ਕ੍ਰਿਕਟ ’ਚ 35.13 ਦੀ ਐਵਰੇਜ ਨਾਲ 3,092 ਦੌੜਾਂ ਬਣਾਈਆਂ, ਜਿਸ ਵਿਚ ਇਕ ਮਾਤਰ ਸੈਂਕੜਾਂ ਅਤੇ 27 ਅਰਧ ਸੈਂਕੜੇ ਸ਼ਾਮਲ ਹਨ। 


Rakesh

Content Editor

Related News