ਕੋਹਲੀ ਨਾਲ ਚੈਟ ਦੌਰਾਨ ਸੁਨੀਲ ਛੇਤਰੀ ਖਿਲਾਫ 'ਨਸਲਵਾਦੀ' ਟਿੱਪਣੀ, ਲਿੱਖਿਆ-ਇਹ ਨੇਪਾਲੀ ਕੋਣ

Wednesday, May 20, 2020 - 12:01 PM (IST)

ਕੋਹਲੀ ਨਾਲ ਚੈਟ ਦੌਰਾਨ ਸੁਨੀਲ ਛੇਤਰੀ ਖਿਲਾਫ 'ਨਸਲਵਾਦੀ' ਟਿੱਪਣੀ, ਲਿੱਖਿਆ-ਇਹ ਨੇਪਾਲੀ ਕੋਣ

ਸਪੋਰਟਸ ਡੈਸਕ—  ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਦੇਸ਼ ’ਚ ਤਕਰੀਬਨ 55 ਦਿਨਾਂ ਤੋਂ ਲਾਕਡਾਊਨ ਦਾ ਦੌਰ ਜਾਰੀ ਹੈ। ਜਿਸ ਦੀ ਵਜ੍ਹਾ ਕਰਕੇ ਸਾਰੇ ਲੋਕ ਆਪਣੇ ਘਰਾਂ ’ਚ ਬੰਦ ਹੈ। ਕੋਰੋਨਾ ਦੇ ਵੱਧਦੇ ਕਹਿਰ ਦੇ ਵਿਚਾਲੇ ਵਿਸ਼ਵ ਕ੍ਰਿਕਟ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ’ਚ ਖਿਡਾਰੀ ਆਪਣੇ ਫੈਨਜ਼ ਦੇ ਮਨੋਰੰਜਨ ਲਈ ਅਕਸਰ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਗੱਲਬਾਤ ਦਾ ਸੈਸ਼ਨ ਰੱਖਦੇ ਹੈ। ਅਜਿਹੇ ’ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ’ਤੇ ਲਾਈਵ ਚੈਟ ਦੇ ਦੌਰਾਨ ਇਕ ਯੂਜ਼ਰ ਨੇ ਛੇਤਰੀ ’ਤੇ 'ਨਸਲਵਾਦੀ' ਟਿੱਪਣੀ ਕੀਤੀ।PunjabKesari

ਦਰਅਸਲ, ਇੰਸਟਾਗ੍ਰਾਮ ’ਤੇ ਲਾਈਵ ਵੀਡੀਓ ਚੈਟ ਦੌਰਾਨ ਯਸ਼ ਸ਼ਰਮਾ ਨਾਂ ਦੇ ਯੂਜ਼ਰ ਨੇ ਛੇਤਰੀ ਦੀ ਲਾਈਵ ਵੀਡੀਓ ਦੇ ਕੁਮੈਂਟ ’ਚ ਲਿੱਖਿਆ, ਇਹ ਨੇਪਾਲੀ ਕੋਣ ਹੈ? ਉਸਦਾ ਇਸ਼ਾਰਾ ਸ਼ੇਤਰੀ ਦੇ ਵੱਲ ਸੀ ਜੋ ਉਤਰ ਪੂਰਬ ਭਾਰਤ ਦੇ ਮਣੀਪੁਰ ਰਾਜ ਤੋਂ ਹਨ। ਇਸ ਕੁਮੈਂਟ ਤੋਂ ਬਾਅਦ ਇਸ ਯੂਜ਼ਰ ਖਿਲਾਫ ਕਈ ਲੋਕਾਂ ਨੇ ਆਲੋਚਨਾ ਕੀਤੀ ਅਤੇ ਛੇਤਰੀ ਤੇ ਨਾਰਥ ਈਸਟ ਦੇ ਲੋਕਾਂ ਦਾ ਸਮਰਥਨ ਕੀਤਾ। ਉੱਤਰ-ਪੂਰਬ ਦੇ ਲੋਕਾਂ ਦੀ ਇਸ ਤਰ੍ਹਾਂ ਦੀ ਸਮੱਸਿਆ ਨੂੰ ਟਵਿਟਰ ’ਤੇ ਬਾਅਦ ’ਚ ਸ਼ੇਅਰ ਕੀਤਾ ਗਿਆ।

PunjabKesari

ਕੇ. ਅਭਿਨਵ ਨਾਂ ਦੇ ਇਕ ਯੂਜ਼ਰ ਨੇ ਲਿੱਖਿਆ, ਭਾਰਤੀ ਫੁੱਟਬਾਲ ਕਪਤਾਨ ਨੂੰ ਨੇਪਾਲੀ ਕਿਹਾ ਜਾ ਰਿਹਾ ਹੈ, ਜਿਸ ਦੇ ਨਾਲ ਨਾਰਥ-ਈਸਟ ਦੇ ਲੋਕਾਂ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਛੇਤਰੀ ਨੂੰ ਨਾ ਜਾਨਣ ਵਾਲੇ ਲੋਕ ਫਿਰ ਵੀ ਠੀਕ ਹਨ ਪਰ ਸਮਾਜ ’ਚ ਉਨ੍ਹਾਂ ਦੇ ਪ੍ਰਤੀ ਚਿੰਕੀ, ਨੇਪਾਲੀ ਜਿਵੇਂ ਸ਼ਬਦ ਸ਼ਰਮਨਾਕ ਹਨ। ਨਾ ਸਿਰਫ ਖਿਡਾਰੀ ਬਾਲੀਵੁੱਡ ਸਿੰਗਰ ਮਿਆਂਗ ਚੈਂਗ ਵੀ ਆਪਣੀ ਲੁਕਸ ਦੇ ਕਾਰਨ ਗਲਤ ਟਿੱਪਣੀਆਂ ਦਾ ਸ਼ਿਕਾਰ ਹੁੰਦੇ ਹਨ।


author

Davinder Singh

Content Editor

Related News