ਸੁਨੀਲ ਛੇਤਰੀ ਨੇ ਖੇਡਿਆ ਆਪਣਾ ਆਖਰੀ ਕੌਮਾਂਤਰੀ ਮੈਚ, ਜਾਣੋ ਉਨ੍ਹਾਂ ਦੇ ਸ਼ਾਨਦਾਰ ਰਿਕਾਰਡਾਂ ਬਾਰੇ

Friday, Jun 07, 2024 - 12:05 PM (IST)

ਸਪੋਰਟਸ ਡੈਸਕ- ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਵੀਰਵਾਰ (6 ਜੂਨ) ਨੂੰ ਕੁਵੈਤ ਖਿਲਾਫ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਮੈਚ ਖੇਡਿਆ, ਜਿਸ 'ਚ ਉਹ ਕੋਈ ਗੋਲ ਨਹੀਂ ਕਰ ਸਕੇ। ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ ਕੁਆਲੀਫਾਇਰ 2026 ਦੇ ਇਸ ਮੈਚ ਵਿੱਚ ਦੋਵੇਂ ਟੀਮਾਂ ਗੋਲ ਕਰਨ ਵਿੱਚ ਅਸਫਲ ਰਹੀਆਂ। ਇਸ ਦੇ ਨਾਲ ਹੀ ਭਾਰਤੀ ਫੁੱਟਬਾਲ ਦਾ ਇਕ ਅਹਿਮ ਅਧਿਆਏ ਵੀ ਖਤਮ ਹੋ ਗਿਆ। ਇਸ ਦੌਰਾਨ ਆਓ ਜਾਣਦੇ ਹਾਂ ਛੇਤਰੀ ਦੇ ਬੇਮਿਸਾਲ ਰਿਕਾਰਡਾਂ ਬਾਰੇ।
ਕੈਰੀਅਰ
ਸੁਨੀਲ ਛੇਤਰੀ ਦੁਨੀਆ ਦੇ ਚੌਥੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਰਹੇ
2005 ਵਿੱਚ ਭਾਰਤ ਲਈ ਆਪਣੀ ਸ਼ੁਰੂਆਤ ਕਰਨ ਵਾਲੇ ਛੇਤਰੀ ਨੇ ਲਗਭਗ ਦੋ ਦਹਾਕਿਆਂ ਦੇ ਅੰਤਰਰਾਸ਼ਟਰੀ ਕਰੀਅਰ ਵਿੱਚ 151 ਮੈਚ ਖੇਡੇ, ਜਿਸ ਵਿੱਚ 94 ਗੋਲ ਕੀਤੇ।
ਉਨ੍ਹਾਂ ਨੇ ਚੌਥੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵਜੋਂ ਆਪਣੇ ਕਰੀਅਰ ਦੀ ਸਮਾਪਤੀ ਕੀਤੀ।
ਸਰਗਰਮ ਖਿਡਾਰੀਆਂ ਵਿੱਚੋਂ ਸਿਰਫ਼ ਕ੍ਰਿਸਟੀਆਨੋ ਰੋਨਾਲਡੋ (128) ਅਤੇ ਲਿਓਨਲ ਮੇਸੀ (106) ਨੇ ਛੇਤਰੀ ਨਾਲੋਂ ਵੱਧ ਅੰਤਰਰਾਸ਼ਟਰੀ ਗੋਲ ਕੀਤੇ ਹਨ।
ਰੋਨਾਲਡੋ ਅਤੇ ਮੇਸੀ ਤੋਂ ਇਲਾਵਾ ਈਰਾਨ ਦੇ ਸਾਬਕਾ ਦਿੱਗਜ ਅਲੀ ਦਾਈ (108) ਨੇ ਛੇਤਰੀ ਤੋਂ ਵੱਧ ਗੋਲ ਕੀਤੇ ਹਨ।

PunjabKesari
ਰਿਕਾਰਡਾਂ ਅਤੇ ਉਪਲਬਧੀਆਂ ਨਾਲ ਭਰਿਆ ਰਿਹਾ ਹੈ ਛੇਤਰੀ ਦਾ ਕਰੀਅਰ
ਛੇਤਰੀ ਦਾ ਕਰੀਅਰ ਰਿਕਾਰਡਾਂ ਅਤੇ ਉਪਲਬਧੀਆਂ ਨਾਲ ਭਰਿਆ ਰਿਹਾ ਹੈ। ਉਨ੍ਹਾਂ ਨੂੰ ਰਿਕਾਰਡ ਸਭ ਤੋਂ ਵੱਧ 7 ਵਾਰ ਭਾਰਤ ਦੇ ਸਾਲ ਦਾ ਫੁੱਟਬਾਲਰ ਰਹਿ ਚੁੱਕੇ ਹਨ।
ਉਨ੍ਹਾਂ ਨੂੰ 2011 ਵਿੱਚ ਅਰਜੁਨ ਐਵਾਰਡ ਅਤੇ 2019 ਵਿੱਚ ਪਦਮਸ਼੍ਰੀ ਮਿਲਿਆ। ਉਨ੍ਹਾਂ ਨੂੰ 2021 ਵਿੱਚ ਖੇਡ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਉਹ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਵਿੱਚ ਸਭ ਤੋਂ ਵੱਧ ਹੈਟ੍ਰਿਕ ਲਗਾਉਣ ਵਾਲਾ ਪਹਿਲਾ ਭਾਰਤੀ ਹੈ। ਉਹ ਆਈ-ਲੀਗ ਵਿੱਚ ਸਭ ਤੋਂ ਵੱਧ ਸਕੋਰ ਕਰਨ ਵਾਲਾ ਭਾਰਤੀ ਵੀ ਹੈ।
ਛੇਤਰੀ ਨੇ ਭਾਰਤ ਲਈ ਲਗਾਈਆਂ ਹਨ 4 ਹੈਟ੍ਰਿਕ 
ਛੇਤਰੀ ਨੇ ਭਾਰਤ ਲਈ 4 ਹੈਟ੍ਰਿਕ ਲਗਾਈਆਂ ਹਨ ਅਤੇ ਉਹ ਸਭ ਤੋਂ ਵੱਧ ਹੈਟ੍ਰਿਕ ਲਗਾਉਣ ਵਾਲੇ ਭਾਰਤੀ ਫੁੱਟਬਾਲਰ ਹਨ।
ਉਨ੍ਹਾਂ ਨੇ 2023 ਵਿੱਚ ਆਯੋਜਿਤ ਸੈਫ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਦੇ ਖਿਲਾਫ ਹੈਟ੍ਰਿਕ ਬਣਾਈ ਸੀ। ਇਸ ਮਹਾਨ ਫੁੱਟਬਾਲਰ ਨੇ ਆਪਣੀ ਪਹਿਲੀ ਹੈਟ੍ਰਿਕ 2008 ਵਿੱਚ ਤਾਜਿਕਸਤਾਨ ਖ਼ਿਲਾਫ਼ ਬਣਾਈ ਸੀ।
ਇਸ ਤੋਂ ਬਾਅਦ, ਉਨ੍ਹਾਂ ਦੀ ਦੂਜੀ ਹੈਟ੍ਰਿਕ 2010 ਵਿੱਚ ਵੀਅਤਨਾਮ ਦੇ ਖਿਲਾਫ ਆਈ ਅਤੇ ਫਿਰ 2018 ਵਿੱਚ ਇੰਟਰਕੌਂਟੀਨੈਂਟਲ ਕੱਪ ਦੌਰਾਨ ਚੀਨੀ ਤੇਪੇਈ ਦੇ ਖਿਲਾਫ ਉਨ੍ਹਾਂ ਦੀ ਤੀਜੀ ਹੈਟ੍ਰਿਕ।

PunjabKesari
ਉਪਲੱਬਧੀ 
ਛੇਤਰੀ 3 ਵੱਖ-ਵੱਖ ਦਹਾਕਿਆਂ 'ਚ ਗੋਲ ਕਰ ਚੁੱਕੇ ਹਨ

ਛੇਤਰੀ 3 ਵੱਖ-ਵੱਖ ਦਹਾਕਿਆਂ 'ਚ ਭਾਰਤੀ ਫੁੱਟਬਾਲ ਟੀਮ ਲਈ ਗੋਲ ਕਰਨ ਵਾਲੇ ਇਕਲੌਤਾ ਖਿਡਾਰੀ ਹਨ।
ਉਨ੍ਹਾਂ ਨੇ ਪਿਛਲੇ ਸਾਲ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਬੰਗਲਾਦੇਸ਼ ਖ਼ਿਲਾਫ਼ 2 ਗੋਲ ਕਰਕੇ ਇਹ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ ਸੀ। ਛੇਤਰੀ ਦਾ ਪਹਿਲਾ ਅੰਤਰਰਾਸ਼ਟਰੀ ਗੋਲ ਜੂਨ 2005 ਵਿੱਚ ਪਾਕਿਸਤਾਨ ਖ਼ਿਲਾਫ਼ ਹੋਇਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਅਕਤੂਬਰ 2010 ਵਿੱਚ ਵੀਅਤਨਾਮ ਖ਼ਿਲਾਫ਼ ਅਤੇ ਜੂਨ 2021 ਵਿੱਚ ਬੰਗਲਾਦੇਸ਼ ਖ਼ਿਲਾਫ਼ ਗੋਲ ਕੀਤੇ ਸੀ।


Aarti dhillon

Content Editor

Related News