ਪਹਿਲੇ ਮੈਚ 'ਚ ਕੀਤੀਆਂ ਗ਼ਲਤੀਆਂ ਤੋਂ ਸਬਕ ਲੈਣਾ ਚਾਹੀਦੈ : ਛੇਤਰੀ

Saturday, Jul 13, 2019 - 11:11 AM (IST)

ਪਹਿਲੇ ਮੈਚ 'ਚ ਕੀਤੀਆਂ ਗ਼ਲਤੀਆਂ ਤੋਂ ਸਬਕ ਲੈਣਾ ਚਾਹੀਦੈ : ਛੇਤਰੀ

ਅਹਿਮਦਾਬਾਦ— ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਸ਼ੁੱਕਰਵਾਰ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਮੈਚ ਦੇ ਦੌਰਾਨ ਕੀਤੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਇੱਥੇ ਇੰਟਰਕਾਂਟੀਨੈਂਟਲ ਕੱਪ 'ਚ ਉੱਤਰ ਕੋਰੀਆ ਦੇ ਖਿਲਾਫ ਹੋਣ ਵਾਲੇ ਮੁਕਾਬਲੇ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਛੇਤਰੀ ਨੇ ਭਾਰਤ ਨੂੰ ਸ਼ੁਰੂਆਤੀ ਮੈਚ 'ਚ ਤਜ਼ਾਕਿਸਤਾਨ ਤੋਂ ਮਿਲੀ 2-4 ਦੀ ਹਾਰ ਦੇ ਦੌਰਾਨ ਦੋ ਗੋਲ ਦਾਗੇ। ਉਨ੍ਹਾਂ ਕਿਹਾ ਕਿ ਪੂਰੀ ਟੀਮ ਇਸ ਹਾਰ ਤੋਂ ਵਾਪਸੀ ਲਈ ਸਖ਼ਤ ਮਿਹਨਤ ਕਰ ਰਹੀ ਸੀ ਅਤੇ ਉਨ੍ਹਾਂ ਨੇ ਖ਼ੁਦ ਨੂੰ ਸ਼ਾਂਤ ਰੱਖਣ ਦੀ ਮਹੱਤਾ 'ਤੇ ਜ਼ੋਰ ਦਿੱਤਾ। 
PunjabKesari
ਉਨ੍ਹਾਂ ਕਿਹਾ, ''ਸਾਨੂੰ ਤਜ਼ਾਕਿਸਤਾਨ ਮੈਚ 'ਚ ਕੀਤੀਆਂ ਸਾਰੀਆਂ ਗ਼ਲਤੀਆਂ ਤੋਂ ਸਬਕ ਲੈਣ ਦੀ ਜ਼ਰੂਰਤ ਹੈ ਅਤੇ ਜਿੱਥੋਂ ਤਕ ਸੰਭਵ ਹੋਵੇ ਉਨ੍ਹਾਂ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਿੱਜੀ ਤੌਰ 'ਤੇ ਅਤੇ ਸਾਰੇ ਮਿਲ ਕੇ ਇਸ 'ਤੇ ਸਖ਼ਤ ਮਿਹਨਤ ਕਰ ਰਹੇ ਹਨ। ਸਭ ਤੋਂ ਅਹਿਮ ਚੀਜ਼ ਹੈ ਕਿ ਸ਼ਾਂਤ ਬਣੇ ਰਹੀਏ ਅਤੇ ਆਪਣਾ ਕੰਮ ਕਰੀਏ।'' ਛੇਤਰੀ ਨੇ ਮੈਚ ਤੋਂ ਪੂਰਬਲੀ ਸ਼ਾਮ 'ਤੇ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਕਿਹਾ, ''ਕੋਈ ਵੀ ਤੁਹਾਡੀ ਮਦਦ ਨਹੀਂ ਕਰੇਗਾ, ਜਿਸ ਦਾ ਮਤਲਬ ਹੈ ਕਿ ਤੁਹਾਨੂੰ ਖ਼ੁਦ ਉਠਣਾ ਹੋਵੇਗਾ ਅਤੇ ਉੱਤਰ ਕੋਰੀਆ ਖਿਲਾਫ ਖੁਦ ਨੂੰ ਚੰਗਾ ਮੌਕਾ ਦੇਣਾ ਹੋਵੇਗਾ ਤਾਂ ਜੋ ਹਾਂ ਪੱਖੀ ਨਤੀਜੇ ਆਉਣ।'' ਉਨ੍ਹਾਂ ਕਿਹਾ ਕਿ ਟੀਮ ਮੁੱਖ ਕੋਚ ਇਗੋਰ ਸਟਿਮਕ ਵੱਲੋਂ ਗੇਂਦ 'ਤੇ ਵੱਧ ਕਬਜ਼ਾ ਬਣਾਏ ਰੱਖਣ ਦੀ ਨਵੀਂ ਸ਼ੈਲੀ ਦਾ ਆਨੰਦ ਮਾਣ ਰਹੀ ਹੈ।


author

Tarsem Singh

Content Editor

Related News