ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਬਣੇ ਪਿਤਾ, ਪਤਨੀ ਸੋਨਮ ਨੇ ਦਿੱਤਾ ਬੇਟੇ ਨੂੰ ਜਨਮ
Friday, Sep 01, 2023 - 06:52 PM (IST)
ਸਪੋਰਟਸ ਡੈਸਕ : ਰੱਖੜੀ ਦਾ ਤਿਉਹਾਰ ਭਾਰਤੀ ਰਾਸ਼ਟਰੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੇ ਘਰ ਖੁਸ਼ੀਆਂ ਦਾ ਸੌਗਾਤ ਲੈ ਕੇ ਆਇਆ ਹੈ। ਭਾਰਤੀ ਕਪਤਾਨ ਦੇ ਘਰ ਬੇਟੇ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਸੋਨਮ ਭੱਟਾਚਾਰੀਆ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸੁਨੀਲ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਪ੍ਰਸ਼ੰਸਕਾਂ ਲਈ ਵੀ ਇਹ ਖੁਸ਼ੀ ਦੀ ਗੱਲ ਹੈ। ਪਰਿਵਾਰਕ ਸੂਤਰਾਂ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਸੋਨਮ ਇਸ ਸਮੇਂ ਬੈਂਗਲੁਰੂ ਦੇ ਇਕ ਨਰਸਿੰਗ ਹੋਮ ਵਿੱਚ ਹੈ।
ਇਹ ਵੀ ਪੜ੍ਹੋ : ਚੰਦਰਮਾ 'ਤੇ ਆਇਆ ਭੂਚਾਲ?, ਚੰਦਰਯਾਨ-3 'ਚ ਕੈਦ ਹੋਈ ਘਟਨਾ, ISRO ਨੇ ਕੀਤਾ ਵੱਡਾ ਖੁਲਾਸਾ
ਦੱਸਿਆ ਜਾ ਰਿਹਾ ਹੈ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਸੋਨਮ ਨੇ ਬੁੱਧਵਾਰ ਸਵੇਰੇ 11:11 ਵਜੇ ਬੇਟੇ ਨੂੰ ਜਨਮ ਦਿੱਤਾ। ਦਿਲਚਸਪ ਗੱਲ ਇਹ ਹੈ ਕਿ ਸੁਨੀਲ ਨੇ ਸੋਸ਼ਲ ਮੀਡੀਆ 'ਤੇ ਕੋਈ ਵੀ ਅਪਡੇਟ ਸ਼ੇਅਰ ਨਹੀਂ ਕੀਤੀ ਹੈ। ਇਸ ਖੁਸ਼ੀ ਦੇ ਮੌਕੇ 'ਤੇ 'ਕੈਪਟਨ-ਫੈਂਟਾਸਟਿਕ' ਅਤੇ ਉਨ੍ਹਾਂ ਦੀ ਪਤਨੀ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਸੋਨਮ ਸਤੰਬਰ ਦੇ ਅੱਧ 'ਚ ਬੱਚੇ ਨੂੰ ਜਨਮ ਦੇ ਸਕਦੀ ਹੈ। ਅਜਿਹੇ 'ਚ ਸੁਨੀਲ ਛੇਤਰੀ ਨੇ ਥਾਈਲੈਂਡ 'ਚ ਹੋਣ ਵਾਲੇ ਕਿੰਗਜ਼ ਕੱਪ ਲਈ ਭਾਰਤੀ ਟੀਮ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ।
ਇਹ ਵੀ ਪੜ੍ਹੋ : ਰੈਸਟੋਰੈਂਟ ਦਾ ਅਨੋਖਾ ਕਾਰਨਾਮਾ, ਬਿੱਲ 'ਤੇ ਲਿਖੀ 'ਗਾਲ੍ਹ', ਬਦਲੇ 'ਚ ਗਾਹਕ ਤੋਂ ਵਸੂਲ ਲਏ 1200 ਰੁਪਏ
ਪਿਛਲਾ ਕੁਝ ਸਮਾਂ ਛੇਤਰੀ ਲਈ ਕਾਫੀ ਚੰਗਾ ਰਿਹਾ ਹੈ। ਉਨ੍ਹਾਂ ਭਾਰਤ ਲਈ ਸੈਫ ਚੈਂਪੀਅਨਸ਼ਿਪ 'ਚ ਜਿੱਤ ਦਰਜ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਗੋਲਡਨ ਬੂਟ ਅਤੇ ਗੋਲਡਨ ਬਾਲ ਵੀ ਜਿੱਤੀ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਦੇ ਨਾਲ ਰਹਿ ਸਨ। ਛੇਤਰੀ ਨੇ ਡੁਰੰਡ ਕੱਪ 'ਚ ਵੀ ਹਿੱਸਾ ਨਹੀਂ ਲਿਆ ਸੀ। ਸਤੰਬਰ 'ਚ ਥਾਈਲੈਂਡ ਵਿੱਚ ਹੋਣ ਵਾਲੇ ਕਿੰਗਜ਼ ਕੱਪ ਤੋਂ ਵੀ ਛੇਤਰੀ ਨੂੰ ਆਰਾਮ ਦਿੱਤਾ ਗਿਆ ਹੈ। ਮੁੱਖ ਕੋਚ ਇਗੋਰ ਸਟੀਮੈਕ ਨੇ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਇਜਾਜ਼ਤ ਦਿੱਤੀ ਹੈ। ਛੇਤਰੀ ਏਸ਼ਿਆਈ ਖੇਡਾਂ ਤੋਂ ਟੀਮ ਇੰਡੀਆ ਲਈ ਵਾਪਸੀ ਕਰ ਸਕਦੇ ਹਨ। ਉਹ 9 ਸਾਲ ਬਾਅਦ ਇਨ੍ਹਾਂ ਖੇਡਾਂ ਵਿੱਚ ਟੀਮ ਦੀ ਅਗਵਾਈ ਕਰਨ ਜਾ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8