ਛੇਤਰੀ ਨੇ ਮੈਰੀਕਾਮ ਨੂੰ ਦੱਸਿਆ ਆਪਣੀ ਪ੍ਰੇਰਣਾ ਸਰੋਤ

Thursday, Jul 11, 2019 - 05:04 PM (IST)

ਛੇਤਰੀ ਨੇ ਮੈਰੀਕਾਮ ਨੂੰ ਦੱਸਿਆ ਆਪਣੀ ਪ੍ਰੇਰਣਾ ਸਰੋਤ

ਸਪੋਰਟਸ ਡੈਸਕ— ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਮਹਾਨ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਦੀ ਸ਼ਾਨਦਾਰ ਕਹਾਣੀ ਤੋਂ ਪ੍ਰੇਰਣਾ ਲੈਂਦੇ ਹਨ ਅਤੇ 6 ਵਾਰ ਦੀ ਵਿਸ਼ਵ ਚੈਂਪੀਅਨ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ। ਪਿਛਲੇ ਕੁਝ ਸਾਲਾਂ ਤੋਂ ਸ਼ਾਨਦਾਰ ਲੈਅ 'ਚ ਚਲ ਰਹੇ 34 ਸਾਲਾ ਛੇਤਰੀ ਨੂੰ ਹਾਲ ਹੀ 'ਚ ਸਗਲ ਭਾਰਤੀ ਫੁੱਟਬਾਲ ਮਹਾਸੰਘ ਨੇ ਸਾਲ ਦਾ ਸਰਵਸ੍ਰੇਸ਼ਠ ਫੁੱਟਬਾਲਰ ਚੁਣਿਆ। ਇਸ ਤੋਂ ਪਹਿਲਾਂ ਵੀ ਉਹ 2007, 2011, 2013, 2014 ਅਤੇ 2017 'ਚ ਇਹ ਪੁਰਸਕਾਰ ਜਿੱਤ ਚੁੱਕੇ ਹਨ।
PunjabKesari
ਛੇਤਰੀ ਨੇ ਕਿਹਾ, ''ਮੈਂ ਆਪਣੇ ਆਸ-ਪਾਸ ਹਰ ਜਗ੍ਹਾ ਤੋਂ ਪ੍ਰੇਰਣਾ ਲੈਂਦਾ ਹਾਂ। ਐਮ.ਸੀ. ਮੈਰੀਕਾਮ ਉਨ੍ਹਾਂ 'ਚੋਂ ਇਕ ਹੈ। ਉਨ੍ਹਾਂ ਦੀ ਕਹਾਣੀ ਅਸਧਾਰਨ ਹੈ।'' ਉਨ੍ਹਾਂ ਕਿਹਾ, ''ਉਹ 6 ਵਾਰ ਦੀ ਵਰਲਡ ਚੈਂਪੀਅਨ ਹੈ ਅਤੇ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਹੈ। ਜੇਕਰ ਉਹ ਭਾਰਤ ਨੂੰ ਪ੍ਰੇਰਿਤ ਨਹੀਂ ਕਰੇਗੀ ਤਾਂ ਕੌਣ ਕਰੇਗਾ। ਮੈਂ ਉਨ੍ਹਾਂ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਹਾਂ।''


author

Tarsem Singh

Content Editor

Related News