ਮੇਸੀ ਨੇ ਲਾਇਆ ਅਜਿਹਾ ਕਿੱਕ, ਪ੍ਰਸ਼ੰਸਕਾਂ ਨੇ ਕਿਹਾ- ਇਹ ਮੁਮਕਿਨ ਹੀ ਨਹੀਂ (Video)
Sunday, Feb 10, 2019 - 10:22 AM (IST)

ਜਲੰਧਰ : ਮਸ਼ਹੂਰ ਫੁੱਟਬਾਲ ਸਟਾਰ ਲਿਓਨੇਲ ਮੇਸੀ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਇਕ ਬ੍ਰਾਂਡ ਦੀ ਪਰਮੋਸ਼ਨ ਦੇ ਚਲਦੇ ਫੁੱਟਬਾਲ ਨੂੰ ਕਿੱਕ ਮਾਰਦੇ ਦਿਸ ਰਹੇ ਹਨ। ਇਸ ਵੀਡੀਓ ਵਿਚ ਮੇਸੀ ਜਿਸ ਤਰ੍ਹਾਂ ਗੇਂਦ 'ਤੇ ਕਿੱਕ ਮਾਰਦੇ ਹਨ ਉਸ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਫੁੱਟਬਾਲ ਪ੍ਰਸ਼ੰਸਕ ਤਾਂ ਇਸ 'ਤੇ ਇਹ ਤੱਕ ਕਹਿ ਰਹੇ ਹਨ ਕਿ ਅਜਿਹਾ ਸੰਭਵ ਹੀ ਨਹੀਂ ਹੋ ਸਕਦਾ।
ਕੀ ਹੈ ਵੀਡੀਓ
ਦਰਅਸਲ ਮੇਸੀ ਇਕ ਬ੍ਰਾਂਡ ਲਈ ਸ਼ੂਟਿੰਗ ਕਰ ਰਹੇ ਸੀ। ਇਸ ਵਿਚ ਉਸ ਨੇ ਫੁੱਟਬਾਲ 'ਤੇ ਸਾਫਟਡ੍ਰਿੰਕ ਦੀ ਬੋਤਲ ਰੱਖ ਕੇ ਕਿੱਕ ਮਾਰਨੀ ਹੁੰਦੀ ਹੈ ਤਾਂ ਜੋ ਬਾਲ ਸਾਹਮਣੇ ਛੱਤ ਨਾਲ ਟੰਗੇ ਗੋਲ ਚੱਕਰ ਦੇ ਵਿਚੋਂ ਨਿਕਲੇ। ਮੇਸੀ ਫੁੱਟਬਾਲ 'ਤੇ ਸਾਫਟਡ੍ਰਿੰਕ ਦੀ ਬੋਤਲ ਰੱਖਦੇ ਹਨ। ਉਹ ਇਕ ਕਿੱਕ ਲਾਉਂਦੇ ਹਨ। ਫੁੱਟਬਾਲ ਠੀਕ ਗੋਲ ਚੱਕਰ ਵਿਚੋਂ ਹੋ ਕੇ ਨਿਕਲ ਜਾਂਦਾ ਹੈ ਪਰ ਸਾਫਟਡ੍ਰਿੰਕ ਦੀ ਬੋਤਲ ਹਵਾ 'ਚ ਉੱਡ ਕੇ ਸਿੱਧੇ ਜਮੀਨ 'ਤੇ ਟਿੱਕ ਜਾਂਦੀ ਹੈ। ਫੁੱਟਬਾਲ ਪ੍ਰਸ਼ੰਸਕ ਇਸ ਦੀ ਅਸਲੀਅਤ ਨੂੰ ਲੈ ਕੇ ਦੁਵਿਧਾ 'ਚ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਅਜਿਹਾ ਸੰਭਵ ਹੀ ਨਹੀਂ ਹੈ। ਵੈਸੇ ਤਾਂ ਬੋਤਲ ਜਦੋਂ ਉੱਛਲਦੀ ਹੈ ਤਾਂ ਉਹ ਹਾਰਿਜ਼ੋਂਟਲ ਸਥਿਤੀ ਵਿਚ ਸੀ। ਉਹ ਅਚਾਨਕ ਵਰਟਿਕਲ ਵਿਚ ਕਿਵੇਂ ਖੜ੍ਹੀ ਹੋ ਗਈ।