ਮੈਚ ਦੌਰਾਨ ਕਪਤਾਨ ਨੇ ਕੀਤਾ ਅਜਿਹਾ ਕੈਚ, ਸਿੱਧਾ ਪਹੁੰਚ ਗਏ ਹਸਪਤਾਲ (ਵੀਡੀਓ)

03/13/2018 1:58:12 PM

ਕਰਾਚੀ (ਬਿਊਰੋ)— ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਦੇ ਤਹਿਤ ਐਤਵਾਰ ਨੂੰ ਖੇਡੇ ਗਏ ਇਕ ਮੈਚ ਦੌਰਾਨ ਕਰਾਚੀ ਕਿੰਗਸ ਟੀਮ ਦੇ ਕਪਤਾਨ ਇਮਾਦ ਵਸੀਮ ਕੈਚ ਲੈਂਦੇ ਹੋਏ ਬੁਰੀ ਤਰ੍ਹਾਂ ਜ਼ਖਮੀ ਹੋ ਗਏ। 11 ਮਾਰਚ ਨੂੰ ਕਰਾਚੀ ਕਿੰਗਸ ਅਤੇ ਲਾਹੌਰ ਕਲੰਦਰਸ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਜਾ ਰਿਹਾ ਸੀ। ਮੈਚ ਦੌਰਾਨ ਇਮਾਦ ਨੇ ਬੇਹੱਦ ਹੀ ਸ਼ਾਨਦਾਰ ਕੈਚ ਲਿਆ, ਪਰ ਇਹ ਉਨ੍ਹਾਂ ਲਈ ਕਾਫ਼ੀ ਖਤਰਨਾਕ ਸਾਬਤ ਹੋਇਆ। ਕੈਚ ਲੈਣ ਦੌਰਾਨ ਉਹ ਮੈਦਾਨ ਵਿਚ ਸਿਰ ਦੇ ਜ਼ੋਰ ਡਿੱਗ ਪਏ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਟਰੇਚਰ ਦੇ ਸਹਾਰੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਹਾਲਾਂਕਿ ਕਰਾਚੀ ਕਿੰਗਸ ਇਹ ਮੈਚ ਹਾਰ ਗਈ।

ਸਟਰੇਚਰ 'ਤੇ ਲਿਜਾਇਆ ਗਿਆ
ਇਹ ਘਟਨਾ ਮੈਚ ਦੀ ਦੂਜੀ ਪਾਰੀ ਦੌਰਾਨ ਹੋਈ। ਦਰਅਸਲ ਦੂਜੀ ਪਾਰੀ ਵਿਚ ਲਾਹੌਰ ਕਲੰਦਰਸ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ, ਇਸ ਦੌਰਾਨ ਗੇਂਦ ਨੂੰ ਬਾਊਂਡਰੀ ਪਾਰ ਲਿਜਾਣ ਦੇ ਮਕਸਦ ਨਾਲ ਸੋਹੇਲ ਖਾਨ ਨੇ ਫੁਲ ਸ਼ਾਟ ਖੇਡਿਆ। ਖਾਨ ਦੇ ਸ਼ਾਟ ਨੂੰ ਰੋਕਣ ਲਈ ਇਮਾਦ ਨੇ ਉਲਟਾ ਦੌੜਦੇ ਹੋਏ ਕੈਚ ਲਿਆ, ਪਰ ਉਹ ਆਪਣਾ ਸੰਤੁਲਨ ਖੋਹ ਬੈਠੇ ਅਤੇ ਮੈਦਾਨ ਵਿਚ ਡਿੱਗ ਗਏ। ਹਾਲਾਂਕਿ ਕੈਚ ਲੈਣ ਦੀ ਖੁਸ਼ੀ ਇਮਾਦ ਦੇ ਚਿਹਰੇ ਉੱਤੇ ਦਿੱਸ ਰਹੀ ਸੀ, ਪਰ ਸਿਰ ਦੇ ਜ਼ੋਰ ਡਿੱਗਣ ਕਾਰਨ ਉਹ ਮੈਦਾਨ ਤੋਂ ਉਠ ਨਹੀਂ ਸਕੇ, ਜਿਸਦੇ ਬਾਅਦ ਉਨ੍ਹਾਂ ਨੂੰ ਸਟਰੇਚਰ ਉੱਤੇ ਲਿਟਾ ਕੇ ਬਾਹਰ ਲਿਜਾਇਆ ਗਿਆ। ਕਰਾਚੀ ਕਿੰਗਸ ਦੇ ਕਪਤਾਨ ਨੂੰ ਮੈਦਾਨ ਤੋਂ ਉਠਦੇ ਨਾ ਵੇਖ ਸਪੋਰਟ ਸਟਾਫ ਤੁਰੰਤ ਹੀ ਭੱਜਦੇ ਹੋਏ ਪਿੱਚ ਅੰਦਰ ਆ ਪੁੱਜੇ ਸਨ।

ਇਮਾਦ ਦੇ ਜ਼ਖਮੀ ਹੋਣ ਕਾਰਨ ਉਨ੍ਹਾਂ ਦੇ ਫੈਂਸ ਕਾਫ਼ੀ ਪਰੇਸ਼ਾਨ ਹੋ ਗਏ। ਹਰ ਕੋਈ ਉਨ੍ਹਾਂ ਦੀ ਸਿਹਤ ਦੇ ਬਾਰੇ ਵਿਚ ਜਾਨਣਾ ਚਾਹੁੰਦਾ ਸੀ। ਜਿਵੇਂ ਹੀ ਮੈਚ ਖਤਮ ਹੋਇਆ ਕਰਾਚੀ ਕਿੰਗਸ ਦੇ ਮਾਲਕ ਸਲਮਾਨ ਇਕਬਾਲ ਕਪਤਾਨ ਨੂੰ ਮਿਲਣ ਹਸਪਤਾਲ ਪੁੱਜੇ। ਇਮਾਦ ਨੂੰ ਮਿਲਣ ਦੇ ਬਾਅਦ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਇਮਾਦ ਹੁਣ ਠੀਕ ਹਨ।

ਸਲਮਾਨ ਨੇ ਲਿਖਿਆ, ''ਇਮਾਦ ਵਸੀਮ ਹੁਣ ਠੀਕ ਹਨ। ਅੱਲ੍ਹਾ ਦਾ ਸ਼ੁਕਰ ਹੈ…ਉਨ੍ਹਾਂ ਨੂੰ ਮਿਲ ਕੇ ਆ ਰਿਹਾ ਹਾਂ। ਉਨ੍ਹਾਂ ਨੂੰ ਰਾਤ ਭਰ ਹਸਪਤਾਲ ਵਿਚ ਹੀ ਰੱਖਿਆ ਜਾਵੇਗਾ, ਇਮਾਦ ਮਜ਼ਬੂਤ ਹਨ ਅਤੇ ਉਹ ਛੇਤੀ ਹੀ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਣਗੇ। ਸਭ ਉਨ੍ਹਾਂ ਲਈ ਦੁਆ ਕਰੋ।'' ਇਮਾਦ ਦੇ ਠੀਕ ਹੋਣ ਦੀ ਖਬਰ ਸੁਣ ਕੇ ਉਨ੍ਹਾਂ ਦੇ ਫੈਂਸ ਨੇ ਰਾਹਤ ਦੀ ਸਾਂਸ ਲਈ। ਦੱਸ ਦਈਏ ਕਿ ਇਮਾਦ 15 ਮਾਰਚ ਪੇਸ਼ਾਵਰ ਜਾਲਮੀ ਟੀਮ ਖਿਲਾਫ ਮੈਚ ਖੇਡਣਗੇ। ਇਸ ਸਮੇਂ ਕਰਾਚੀ ਦੀ ਟੀਮ ਪੁਆਇੰਟ ਟੇਬਲ ਉੱਤੇ ਚੌਥੇ ਸਥਾਨ ਉੱਤੇ ਹੈ।


Related News