''ਖਲਨਾਇਕ''ਤੋਂ ਮਹਾਨਾਇਕ ਬਣੇ ਸਟੋਕਸ ਨੂੰ ਵਿਸ਼ਵ ਕੱਪ ਜਿੱਤ ਨੇ ਕਰ ''ਤਾ ''ਅਮਰ''
Monday, Jul 15, 2019 - 06:45 PM (IST)

ਲੰਡਨ : 2 ਸਾਲ ਪਹਿਲਾਂ ਤਕ ਇਕ ਨਾਈਟ ਕਲੱਬ ਦੇ ਬਾਹਰ ਝਗੜੇ ਕਾਰਨ ਕ੍ਰਿਕਟ 'ਚੋਂ ਬਾਹਰ ਹੋਣ ਦੀ ਕੰਢੇ 'ਤੇ ਖੜੇ ਬੇਨ ਸਟੋਕਸ ਨੂੰ ਵਿਸ਼ਵ ਕੱਪ ਵਿਚ ਉਸਦੇ ਪ੍ਰਦਰਸ਼ਨ ਨੇ ਇੰਗਲੈਂਡ ਦਾ ਨੂਰੇ ਨਜਰ ਬਣਾ ਦਿੱਤਾ ਤੇ ਫਾਈਨਲ ਵਿਚ ਜਿੱਤ ਦੇ ਸੂਤਰਧਾਰ ਰਹੇ ਇਸ ਆਲਰਾਊਂਡਰ ਦਾ ਨਾਂ ਇਤਿਹਾਸ ਵਿਚ ਹਮੇਸ਼ਾ ਲਈ ਦਰਜ ਹੋ ਗਿਆ। ਇਕ ਸ਼ੈਨਦਾਰ ਕੈਚ ਫੜ ਕੇ ਵਿਸ਼ਵ ਕੱਪ ਵਿਚ ਆਗਾਜ਼ ਕਰਨ ਵਾਲਾਸਟੋਕਸ ਟੂਰਨਾਮੈਂਟ ਦੇ ਆਖਿਰ ਵਿਚ ਖੁਸ਼ੀ ਦੇ ਹੰਝੂ ਪੂੰਝਦਾ ਨਜ਼ਰ ਆਇਆ। ਇਹ ਅਤੀਤ ਦੀਆਂ ਕਮੀਆਂ ਤੇ ਵਿਵਾਦਾਂ ਨੂੰ ਪਿੱਛੇ ਛੱਡਣ ਦੀ ਖੁਸ਼ੀ, ਟੀਮ ਲਈ ਵੀ ਤੇ ਸਟੋਕਸ ਲਈ ਵੀ। ਫਾਈਨਲ ਵਿਚ ਅਜੇਤੂ 84 ਦੌੜਾਂ ਬਣਾ ਕੇ 'ਮੈਨ ਆਫ ਦਿ ਮੈਚ' ਬਣੇ ਸਟੋਕਸ ਨੇ ਸੁਪਰ ਓਵਰ ਵਿਚ ਜੋਸ ਬਟਲਰ ਦੇ ਨਾਲ 15 ਦੌੜਾਂ ਬਣਾਈਆਂ ਸਨ। ਸਟੋਕਸ ਨੇ ਜਿੱਤਣ ਤੋਂ ਬਾਅਦ ਕਿਹਾ, ''ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਬਹੁਤ ਮਿਹਨਤ ਕੀਤੀ ਤੇ ਹੁਣ ਦੁਨੀਆ ਦੇ ਸਾਹਮਣੇ ਅਸੀਂ ਚੈਂਪੀਅਨ ਬਣ ਕੇ ਖੜੇ ਹਾਂ। ਇਹ ਅਦਭੁੱਤ ਹੈ। ਇਸ ਤਰ੍ਹਾਂ ਦੇ ਪਲਾਂ ਲਈ ਹੀ ਤੁਸੀਂ ਕ੍ਰਿਕਟਰ ਬਣਦੇ ਹੋ।''
ਆਸਟਰੇਲੀਆ ਵਿਚ ਬ੍ਰਿਸਟਲ ਵਿਚ ਨਾਈਟ ਕਲੱਬ ਦੇ ਬਾਹਰ ਝਗੜੇ ਕਾਰਨ ਸਟੋਕਸ 2017-18 ਦੀ ਏਸ਼ੇਜ਼ ਲੀੜ ਨਹੀਂ ਖੇਡ ਸਕਿਆ ਸੀ। ਉਸ ਤੋਂ ਬਾਅਦ ਸਾਥੀ ਖਿਡਾਰੀਆਂ ਨੇ ਟੀਮਵਿਚ ਉਸਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ। ਨਿਊੀਲੈਂਡ ਵਿਰੁੱਧ ਫਾਈਨਲ ਵਿਚ ਚਾਰ ਵਿਕਟਾਂ ਜਲਦੀ ਡਿੱਗਣ ਤੋਂ ਬਾਅਦ ਉਹ ਇੰਗਲੈਂਡ ਲਈ 'ਸੰਕਟਮੋਚਨ' ਬਣਿਆ। ਉਸਦੇ ਬੱਲੇ ਨਾਲ ਟਕਰਾ ਕੇ 'ਓਵਰਥ੍ਰੋਅ' ਉਥੇ ਗੇਂਦ ਜਿਸ ਤਰ੍ਹਾਂ ਨਾਲ 4 ਦੌੜਾਂ ਲਈ ਗਈ, ਇਸ਼ ਤੋਂ ਬੰਨਗੀ ਮਿਲ ਗਈ ਕਿ ਇਹ ਉਸਦਾ ਦਿਨ ਸੀ, ਉਸਦੀ ਟੀਮ ਦਾ ਸੀ। ਇਹ ਸਫਰ ਪਿਛਲੇ ਵਿਸ਼ਵਕੱਪ ਤੋਂ ਪਹਿਲੇ ਦੌਰ ਵਿਚੋਂ ਬਾਹਰ ਹੋਈ ਇੰਗਲੈਂਡ ਦੀ ਟੀਮ ਦਾ ਹੀ ਨਹੀਂ ਸੀ ਸਗੋਂ ਉਸ ਦੇ ਇਸ ਹੋਣਹਾਰ ਖਿਡਾਰੀ ਦਾ ਵੀ ਸੀ। ਦੁਨੀਆ ਨੂੰ ਕ੍ਰਿਕਟ ਸਿਖਾ ਕੇ ਵੀ ਕਦੇ ਖੁਦ ਖਿਤਾਬ ਨਾ ਜਿੱਤ ਸਕਣ ਦਾ ਦੁਖ ਇੰਗਲੈਂਡ ਨੇ ਦੂਰ ਕੀਤਾ। ਉਥੇ ਹੀ ਖਲਾਨਾਇਕ ਤੋਂ ਮਹਾਨਾਇਕ ਬਣੇ ਸਟੋਕਸ ਨੇ ਜੂਝਾਰੂਪਨ ਤੇ ਹਰ ਨਾ ਮੰਨਣ ਦੇ ਜਜਬੇ ਦੀ ਨਵੀਂ ਮਿਸਾਲ ਪੇਸ਼ ਕੀਤੀ।