ਪਿਤਾ ਦੀ ਮੌਤ ਤੋਂ ਬਾਅਦ ਸਟੋਕਸ ਸ਼੍ਰੀਲੰਕਾ ਦੌਰੇ ਤੋਂ ਹਟੇ, ਆਰਚਰ ਨੂੰ ਮਿਲਿਆ ਆਰਾਮ

12/12/2020 12:26:47 AM

ਲੰਡਨ- ਪਿਤਾ ਦੇ ਦਿਹਾਂਤ ਤੋਂ ਬਾਅਦ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਸ਼੍ਰੀਲੰਕਾ 'ਤੇ 2 ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ, ਜਦਕਿ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੂੰ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਲਈ ਚੁਣੀ ਗਈ 16 ਮੈਂਬਰੀ ਇੰਗਲੈਂਡ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। ਸਟੋਕਸ ਤੇ ਆਰਚਰ ਦੀ ਅਗਲੇ ਸਾਲ ਫਰਵਰੀ 'ਚ ਭਾਰਤ ਵਿਰੁੱਧ ਹੋਣ ਵਾਲੀ ਸੀਰੀਜ਼ ਦੇ ਲਈ ਵਾਪਸੀ ਲਗਭਗ ਤੈਅ ਹੈ। 
ਇੰਗਲੈਂਡ ਦੀ ਟੀਮ 2 ਜਨਵਰੀ ਨੂੰ ਸ਼੍ਰੀਲੰਕਾ ਦੌਰੇ 'ਤੇ ਰਵਾਨਾ ਹੋਵੇਗੀ, ਜਿੱਥੇ ਗਾਲੇ ਸਟੇਡੀਅਮ 'ਚ 14 ਤੋਂ 18 ਜਨਵਰੀ ਤੱਕ ਪਹਿਲਾ ਤੇ 22 ਤੋਂ 26 ਜਨਵਰੀ ਤੱਕ ਦੂਜਾ ਟੈਸਟ ਮੈਚ ਖੇਡਣਾ ਹੈ। ਕੋਵਿਡ-19 ਮਹਾਮਾਰੀ ਕਾਰਨ ਇਸ ਸੀਰੀਜ਼ ਦਾ ਆਯੋਜਨ ਸੁਰੱਖਿਅਤ ਮਾਹੌਲ 'ਚ ਹੋਵੇਗਾ, ਜਿੱਥੇ ਸਟੇਡੀਅਮ 'ਚ ਵੀ ਦਰਸ਼ਕਾਂ ਨੂੰ ਆਉਣ ਦੀ ਆਗਿਆ ਨਹੀਂ ਹੋਵੇਗੀ। ਟੀਮ 'ਚ ਅਨੁਭਵੀ ਵਿਕਟਕੀਪਰ ਬੱਲੇਬਾਜ਼ ਜਾਨੀ ਬੇਅਰਸਟੋ ਦੀ ਵਾਪਸੀ ਹੋਈ ਹੈ ਜਦਕਿ ਜੋਸ ਬਟਲਰ ਤੇ ਬੇਨ ਫਾਕਸ ਦੇ ਰੂਪ 'ਤ ਦੋ ਹੋਰ ਵਿਕਟਕੀਪਰ ਪਹਿਲਾਂ ਤੋਂ ਟੀਮ 'ਚ ਹਨ। ਟੀਮ 'ਚ ਅਸੇਕਸ ਦੇ ਨੌਜਵਾਨ ਡੈਨ ਲਾਰੇਂਸ ਇਕਲੌਤੇ ਨਵੇਂ ਖਿਡਾਰੀ ਹਨ। ਉਨ੍ਹਾਂ ਨੇ ਫਸਟ ਕਲਾਸ ਦੇ 74 ਮੈਚਾਂ ਦਾ ਹੁਨਰ ਹੈ।
ਇੰਗਲੈਂਡ ਟੈਸਟ ਟੀਮ- ਜੋ ਰੂਟ (ਕਪਤਾਨ), ਮੋਈਨ ਅਲੀ, ਜੇਮਸ ਐਂਡਰਸਨ, ਜੋਨਾਥਨ ਬੇਅਰਸਟੋ, ਡਾਮ ਬੇਸ, ਸਟੁਅਰਟ ਬਰਾਡ, ਜੋਸ ਬਟਲਰ, ਜੈਕ ਕ੍ਰਾਵਲੇ, ਸੈਮ ਕੁਰੇਨ, ਬੇਨ ਫਾਕਸ, ਡੈਨ ਲਾਰੇਂਸ, ਜੈਕ ਲੀਚ, ਡੋਮ ਸਿਬਲੀ, ਆਲੀ ਸਟੋਨ, ਕ੍ਰਿਸ ਵੋਕਸ, ਮਾਰਕ ਵੁੱਡ।

ਨੋਟ-ਪਿਤਾ ਦੀ ਮੌਤ ਤੋਂ ਬਾਅਦ ਸਟੋਕਸ ਸ਼੍ਰੀਲੰਕਾ ਦੌਰੇ ਤੋਂ ਹਟੇ, ਆਰਚਰ ਨੂੰ ਮਿਲਿਆ ਆਰਾਮ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News