ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ
Thursday, Apr 15, 2021 - 07:55 PM (IST)
ਲੰਡਨ– ਇੰਗਲੈਂਡ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਨੂੰ ਵਿਸ਼ਵ ਦਾ ਪ੍ਰਮੁੱਖ ਵਿਜ਼ਡਨ ਕ੍ਰਿਕਟਰ ਚੁਣਿਆ ਗਿਆ ਹੈ। ਉਸ ਨੇ ਲਗਾਤਾਰ ਦੂਜੀ ਵਾਰ ਇਹ ਉਪਲੱਬਧੀ ਹਾਸਲ ਕੀਤੀ ਹੈ ਤੇ ਇਸ ਤਰ੍ਹਾਂ ਨਾਲ ਉਹ ਇੰਗਲੈਂਡ ਦਾ ਪਹਿਲਾ ਅਜਿਹਾ ਖਿਡਾਰੀ ਬਣ ਗਿਆ ਹੈ, ਜਿਸ ਨੂੰ ਇਕ ਤੋਂ ਵੱਧ ਵਾਰ ਇਹ ਐਵਾਰਡ ਮਿਲਿਆ ਹੈ। ਇਸ ਤੋਂ ਪਹਿਲਾਂ ਉਸ ਨੂੰ ਸਾਲ 2020 ਵਿਚ ਆਈ. ਸੀ. ਸੀ. ਵਿਸ਼ਵ ਕੱਪ ਤੇ ਏਸ਼ੇਜ਼ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੇਂਟ ਦੇ 44 ਸਾਲਾ ਡੈਰੇਨ ਸਟੀਵੇਂਸ ਦਾ ਨਾਂ ਪੰਜ ਕ੍ਰਿਕਟਰਸ ਆਫ ਦਿ ਯੀਅਰ ਵਿਚ ਸ਼ਾਮਲ ਹੈ, ਜਿਹੜਾ ਹੁਣ ਤਕ ਦੇ ਇਤਿਹਾਸ ਵਿਚ ਚੌਥਾ ਸੀਨੀਅਰ ਕ੍ਰਿਕਟਰ ਹੈ।
ਇਹ ਖ਼ਬਰ ਪੜ੍ਹੋ- RR vs DC : ਰਾਜਸਥਾਨ ਨੇ ਜਿੱਤੀ ਟਾਸ, ਦਿੱਲੀ ਕਰੇਗੀ ਪਹਿਲਾਂ ਬੱਲੇਬਾਜ਼ੀ
ਸਟੀਵੇਂਸ ਦੇ ਨਾਲ ਵੈਸਟਇੰਡੀਜ਼ ਦੇ ਤਜਰਬੇਕਾਰ ਆਲਰਾਊਂਡਰ ਜੈਸਨ ਹੋਲਡਰ, ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਤੇ ਇੰਗਲੈਂਡ ਦੋ ਨਵੇਂ ਚੋਟੀਕ੍ਰਮ ਦੇ ਬੱਲੇਬਾਜ਼ ਡੋਮ ਸਿਬਲੀ ਤੇ ਜੈਕ ਕ੍ਰਾਉਲੀ ਨੂੰ ਵੀ ਕ੍ਰਿਕਟਰਸ ਆਫ ਦਿ ਯੀਅਰ ਐਵਾਰਡ ਮਿਲਿਆ ਹੈ ਜਦਕਿ ਆਟਰੇਲੀਆਈ ਬੱਲੇਬਾਜ਼ ਬੇਥ ਮੂਨੀ ਨੂੰ ਵਿਸ਼ਵ ਦੀ ਪ੍ਰਮੁੱਖ ਮਹਿਲਾ ਕ੍ਰਿਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦੁਨੀਆ ਦੇ ਪ੍ਰਮੁੱਖ ਟੀ-20 ਕ੍ਰਿਕਟਰ ਦਾ ਖਿਤਾਬ ਵੈਸਟ ਇੰਡੀਜ਼ ਦੇ ਅਨੁਭਵੀ ਆਲ ਰਾਊਂਡਰ ਕੀਰੋਨ ਪੋਲਾਰਡ ਨੇ ਜਿੱਤਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।