ਵਿਰਾਟ ਦੀ ਇਸ ਫੋਨ ਕਾਲ ਦਾ ਸਟੋਕਸ ਨੇ ਦਿੱਤਾ ਮਜ਼ੇਦਾਰ ਜਵਾਬ, ਦੇਖ ਨਹੀਂ ਰੁਕੇਗਾ ਹਾਸਾ

02/04/2020 2:03:45 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਆਪਣੀਆਂ ਭਾਵਨਾਵਾਂ ਖੁਲ੍ਹੇ ਸੁਭਾਅ ਨਾਲ ਜ਼ਾਹਰ ਕਰਦੇ ਹਨ। ਉਹ ਮੈਦਾਨ 'ਤੇ ਰੱਜ ਕੇ ਖੁਸ਼ੀ ਮਨਾਉਂਦੇ ਤਾਂ ਕਈ ਵਾਰ ਨਾਰਾਜ਼ਗੀ ਜ਼ਾਹਰ ਕਰਦੇ ਦਿਸਦੇ ਹਨ। ਕਈ ਵਾਰ ਤਾਂ ਵਿਰਾਟ ਮੈਦਾਨ 'ਤੇ ਸਾਥੀ ਖਿਡਾਰੀਆਂ ਨੂੰ ਗਾਲਾਂ ਕੱਢਦੇ ਦੇਖੇ ਗਏ ਹਨ। ਅਜਿਹਾ ਹੀ ਕੁਝ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਬੈਨ ਸਟੋਕਸ ਵੀ ਕਰਦੇ ਹਨ। ਇਸ ਵਜ੍ਹਾ ਤੋਂ ਸੋਸ਼ਲ ਮੀਡੀਆ 'ਤੇ ਅਕਸਰ ਵਿਰਾਟ ਅਤੇ ਸਟੋਕਸ ਨੂੰ ਲੈ ਕੇ ਮੀਮਸ ਬਣਦੇ ਰਹਿੰਦੇ ਹਨ।

ਇਕ ਵਾਰ ਤਾਂ ਬੈਨ ਸਟੋਕਸ ਨੇ ਮਜ਼ਾਕ ਵਿਚ ਇਹ ਵੀ ਕਹਿ ਦਿੱਤਾ ਸੀ ਕਿ ਜੇਕਰ ਕੋਹਲੀ ਨੇ ਫਿਰ ਤੋਂ ਮੈਦਾਨ 'ਤੇ ਉਸ ਦਾ ਨਾਂ ਲਿਆ ਤਾਂ ਉਹ ਟਵਿੱਟਰ ਨਾਲ ਨਾਤਾ ਤੋੜ ਦੇਣਗੇ ਪਰ ਹੁਣ ਬੈਨ ਸਟੋਕਸ ਨੇ ਖੁਦ ਹੀ ਵਿਰਾਟ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਮਜ਼ੇਦਾਰ ਜਵਾਬ ਦਿੱਤਾ, ਜਿਸ ਨਾਲ ਸਾਰੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਇਕ ਸਪੋਰਟਸ ਵੈਬਸਾਈਟ ਨੇ ਟਵੀਟ ਕਰ ਕੇ ਪੁੱਛਿਆ ਕਿ ਜੇਕਰ ਤੁਹਾਨੂੰ ਵਿਰਾਟ ਨਾਲ ਫੋਨ 'ਤੇ ਗੱਲ ਕਰਨੀ ਹੈ ਤਾਂ ਤੁਸੀਂ ਕੀ ਕਹੋਗੇ?

ਇਸ ਸਵਾਲ ਦਾ ਮਜ਼ੇਦਾਰ ਤਰੀਕੇ ਨਾਲ ਜਵਾਬ ਦਿੰਦਿਆਂ ਬੈਨ ਸਟੋਕਸ ਨੇ ਲਿਖਿਆ, ''ਜੇਕਰ ਤੁਸੀਂ ਜਾਣਦੇ ਹੋ ਤਾਂ ਤੁਸੀਂ ਜਾਣਦੇ ਹੋ।'' ਇਸ ਦਾ ਮਤਲਬ ਹੈ ਕਿ ਵਿਰਾਟ ਮੇਰਾ ਹੀ ਨਾਂ ਲਵੇਗਾ। ਸੋਸ਼ਲ ਮੀਡੀਆ 'ਤੇ ਬੈਨ ਸਟੋਕਸ ਦੇ ਇਸ ਜਵਾਬ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਫਿਰ ਇਕ ਵਾਰ ਤਰ੍ਹਾਂ-ਤਰ੍ਹਾਂ ਦੇ ਮੀਮਸ ਬਣਾਏ ਜਾ ਰਹੇ ਹਨ।


Related News