ਵਾਲਡੇਜ ਨੂੰ ਹਰਾ ਕੇ ਸਟੀਵੇਂਸਨ ਨੇ WBC ਖਿਤਾਬ ਜਿੱਤਿਆ
Sunday, May 01, 2022 - 10:29 PM (IST)
ਲਾਸ ਵੇਗਾਸ- ਵਿਸ਼ਵ ਮੁੱਕੇਬਾਜ਼ੀ ਸੰਗਠਨ (ਡਬਲਯੂ. ਬੀ. ਓ. ) ਚੈਂਪੀਅਨ ਸ਼ਕੂਰ ਸਟੀਵੇਂਸਨ ਨੇ ਆਸਕਰ ਵਾਲਡੇਜ ਨੂੰ ਜੂਨੀਅਰ ਲਾਈਟਵੇਟ ਚੈਂਪੀਅਨਸ਼ਿਪ ਮੁਕਾਬਲੇ ਵਿਚ ਕਰੀਅਰ ਦੀ ਪਹਿਲੀ ਹਾਰ ਦਾ ਸੁਆਦ ਚਖਾ ਕੇ ਡਬਲਯੂ. ਬੀ. ਸੀ. (ਵਿਸ਼ਵ ਮੁੱਕੇਬਾਜ਼ੀ ਪ੍ਰੀਸ਼ਦ) ਖਿਤਾਬ ਜਿੱਤਿਆ। ਸਟੀਵੇਂਸਨ ਨੇ ਆਪਣੇ ਕਰੀਅਰ ਵਿਚ ਹੁਣ ਤੱਕ ਸਾਰੇ 18 ਮੁਕਾਬਲੇ ਜਿੱਤੇ ਹਨ। ਇਨ੍ਹਾਂ ਵਿਚੋਂ ਉਨ੍ਹਾਂ ਨੇ 9 ਮੁਕਾਬਲੇ ਨਾਕਆਊਟ 'ਚ ਜਿੱਤੇ ਹਨ।
ਇਹ ਖ਼ਬਰ ਪੜ੍ਹੋ- ਵਿਰਾਟ ਨੇ ਪਤਨੀ Anushka Sharma ਦੇ ਜਨਮਦਿਨ 'ਤੇ ਸ਼ੇਅਰ ਕੀਤੀ ਖਾਸ ਤਸਵੀਰ, ਲਿਖੀ ਇਹ ਗੱਲ
ਵਾਲਡੇਜ ਖਿਲਾਫ ਵੀ ਉਹ ਸ਼ੁਰੂ ਤੋਂ ਹਾਵੀ ਹੋ ਗਏ। ਉਨ੍ਹਾਂ ਨੇ ਸਰਵਸੰਮਤ ਫੈਸਲੇ (117-110, 118-109, 118-109) ਨਾਲ ਜਿੱਤ ਦਰਜ ਕਰ ਕੇ ਆਪਣੇ ਇਸ ਵਿਰੋਧੀ ਤੋਂ ਡਬਲਯੂ. ਬੀ. ਸੀ. ਬੇਲਟ ਹਾਸਲ ਕੀਤੀ। ਵਾਲਡੇਜ ਨੇ ਸ਼ੁਰੂ ਵਿਚ ਹਮਲਾ ਕੀਤਾ ਪਰ ਸਟੀਵੇਂਸਨ ਨੇ ਜਵਾਬੀ ਹਮਲਾ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਵਾਲਡੇਜ ਦੀ ਇਹ ਲਗਾਤਾਰ 30 ਮੁਕਾਬਲੇ ਜਿੱਤਣ ਤੋਂ ਬਾਅਦ ਪਹਿਲੀ ਹਾਰ ਹੈ।
ਇਹ ਖ਼ਬਰ ਪੜ੍ਹੋ-ਰਾਹੁਲ ਨੇ IPL 'ਚ ਪੂਰੇ ਕੀਤੇ 150 ਛੱਕੇ, ਇਸ ਮਾਮਲੇ 'ਚ ਵਾਰਨਰ ਤੇ ਡਿਵੀਲੀਅਰਸ ਨੂੰ ਛੱਡਿਆ ਪਿੱਛੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।