ਸਮਿਥ ਨੇ ਦਿੱਗਜ ਖਿਡਾਰੀ ਗਰੇਗ ਚੈਪਲ ਦਾ ਇਹ ਰਿਕਾਰਡ ਤੋੜ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ

12/27/2019 1:56:34 PM

ਸਪੋਰਟਸ ਡੈਸਕ— ਆਸਟਰੇਲੀਆਈ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਬੱਲੇਬਾਜ਼ ਸਟੀਵ ਸਮਿਥ ਨੇ ਆਪਣੀ ਟੀਮ ਲਈ ਇਕ ਹੋਰ ਮੁਕਾਮ ਹਾਸਲ ਕਰ ਲਿਆ ਹੈ। ਮੈਲਬਰਨ ਦੇ ਐੱਮ. ਸੀ. ਜੀ. 'ਚ ਨਿਊਜ਼ੀਲੈਂਡ ਦੇ ਖਿਲਾਫ 3 ਮੈਚਾਂ ਦੀ ਟੈਸਟ ਸੀਰੀਜ਼ ਦੇ ਦੂਜੇ ਬਾਕਸਿੰਗ-ਡੇਅ ਮੁਕਾਬਲੇ 'ਚ ਉਸ ਨੇ ਆਸਟਰੇਲੀਆਈ ਟੀਮ ਲਈ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲੇ ਟਾਪ 10 ਖਿਡਾਰੀਆਂ ਦੀ ਸੂਚੀ 'ਚ ਜਗ੍ਹਾ ਬਣਾ ਲਈ ਹੈ। ਇਸ ਮਾਮਲੇ 'ਚ ਉਸ ਨੇ ਆਸਟਰੇਲੀਆ ਦੇ ਗਰੇਗ ਚੈਪਲ ਨੂੰ ਪਿੱਛੇ ਛੱਡ ਦਿੱਤਾ ਹੈ।PunjabKesari
ਸਮਿਥ ਨੇ 51ਵੇਂ ਓਵਰ 'ਚ ਇਕ ਦੌੜ ਲੈਂਦੇ ਹੀ ਸਾਬਕਾ ਟੈਸਟ ਕਪਤਾਨ ਗਰੇਗ ਚੈਪਲ ਦੇ 7110 ਟੈਸਟ ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਅਤੇ ਉਹ ਆਸਟਰੇਲੀਆ ਲਈ ਆਲ ਟਾਈਮ ਟੈਸਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ 10ਵੇਂ ਨੰਬਰ 'ਤੇ ਪਹੁੰਚ ਗਿਆ। ਇਸ ਦੌਰਾਨ ਉਸ ਨੇ ਆਪਣੇ ਟੈਸਟ ਕ੍ਰਿਕਟ 'ਚ ਦੌੜਾਂ ਦੀ ਗਿਣਤੀ ਨੂੰ 7120 ਦੇ ਪਾਰ ਪਹੁੰਚਾ ਦਿੱਤੀ ਆਸਟਰੇਲੀਆ ਲਈ ਆਲ ਟਾਈਮ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਰਿਕੀ ਪੋਂਟਿੰਗ ਟਾਪ 'ਤੇ ਹੈ। ਇਸ ਤਰ੍ਹਾਂ ਚੈਪਲ ਨੇ ਆਪਣਾ ਰਿਕਾਰਡ ਸਮਿਥ ਨੂੰ ਤੋੜਦੇ ਹੋਏ ਦੇਖਣ ਤੋਂ ਬਾਅਦ ਕ੍ਰਿਕਟ ਆਸਟਰੇਲੀਆ ਤੋਂ ਕਿਹਾ, ਮੈਨੂੰ ਲੱਗਦਾ ਹੈ ਕਿ ਉਹ ਅਗਲੇ ਤਿੰਨ-ਚਾਰ ਸਾਲ ਲਈ ਟਾਪ 'ਤੇ ਰਹੇਗਾ। ਉਹ ਆਪਣੇ ਦੌਰ ਦਾ ਸਰਵਸ਼੍ਰੇਸ਼ਠ ਖਿਡਾਰੀ ਹੈ। ਉਹ ਬਹੁਤ ਹੀ ਚੰਗੀ ਕ੍ਰਿਕਟ ਖੇਡ ਰਿਹਾ ਹੈ ਅਤੇ ਉਸ ਨੇ ਇਕ ਅਜਿਹਾ ਰਿਕਾਰਡ ਬਣਾਇਆ ਹੈ ਜੋ ਬਹੁਤ ਹੀ ਬਿਹਤਰੀਨ ਹੈ।PunjabKesari
ਆਸਟਰੇਲੀਆ ਲਈ ਆਲ ਟਾਈਮ ਟੈਸਟ 'ਚ ਸਭ ਤੋਂ ਵੱਧ ਦੌੜਾਂ ਰਿਕੀ ਪੋਂਟਿੰਗ 168 ਟੈਸਟ ਮੈਚਾਂ 'ਚ 13,378 ਦੌੜਾਂ ਦੇ ਨਾਲ ਟਾਪ 'ਤੇ ਹਨ। ਪੋਂਟਿੰਗ ਤੋਂ ਬਾਅਦ ਐਲਨ ਬਾਰਡਰ (156 ਟੈਸਟ 'ਚ 11,174 ਦੌੜਾਂ), ਸਟੀਵ ਵਾ (168 ਟੈਸਟ 'ਚ 10,927 ਦੌੜਾਂ) ਅਤੇ ਮਾਈਕਲ ਕਲਾਰਕ (115 ਟੈਸਟ 'ਚ 8,643 ਦੌੜਾਂ) ਹਨ। ਓਵਰਆਲ ਵਰਲਡ ਕ੍ਰਿਕਟ 'ਚ ਭਾਰਤ ਦੇ ਸਚਿਨ ਤੇਂਦੁਲਕਰ ਦੇ ਨਾਂ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਸਚਿਨ ਨੇ 200 ਟੈਸਟ ਮੈਚਾਂ 'ਚ 15921 ਦੌੜਾਂ ਬਣਾਈਆਂ ਹਨ।PunjabKesari


Related News