ਚੀਨ ਦੇ ਖਿਲਾਫ ਡਰਾਅ ਦੇ ਬਾਅਦ ਭਾਰਤੀ ਕੋਚ ਨੇ ਦਿੱਤਾ ਇਹ ਬਿਆਨ

10/14/2018 3:25:28 PM

ਨਵੀਂ ਦਿੱਲੀ— ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕਾਂਸਟੇਨਟਾਈਨ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਵੇਂ ਹੀ ਉਨ੍ਹਾਂ ਦੀ ਟੀਮ ਦੋਸਤਾਨਾ ਮੈਚ ਦੇ ਦੌਰਾਨ ਚੀਨ ਦੀ ਬਰਾਬਰੀ ਨਹੀਂ ਕਰ ਸਕੀ ਹੋਵੇ ਪਰ ਹੁਣ ਉਸ ਨੂੰ ਹਰਾਉਣਾ ਕਾਫੀ ਮੁਸ਼ਕਲ ਹੋ ਗਿਆ ਹੈ। ਭਾਰਤ ਅਤੇ ਚੀਨ ਨੇ ਦੋਹਾਂ ਟੀਮਾਂ ਵਿਚਾਲੇ 21 ਸਾਲ ਬਾਅਦ ਹੋਏ ਇਸ ਕੌਮਾਂਤਰੀ ਮੈਚ 'ਚ 0-0 ਨਾਲ ਡਰਾਅ ਖੇਡਿਆ। ਕਾਂਸਟੇਨਟਾਈਨ ਨੂੰ ਮਾਣ ਹੈ ਕਿ ਉਨ੍ਹਾਂ ਦੀ ਟੀਮ ਇਸ ਮੈਚ ਨੂੰ ਗੋਲਰਹਿਤ ਡਰਾਅ ਕਰਾਉਣ 'ਚ ਸਫਲ ਰਹੀ।

ਕਾਂਸਟੇਨਟਾਈਨ ਨੇ ਕਿਹਾ,''ਅਸੀਂ ਪਿਛਲੇ ਚਾਰ ਸਾਲਾਂ 'ਚ ਦਿਖਾ ਦਿੱਤਾ ਹੈ ਕਿ ਸਾਨੂੰ ਹਰਾਉਣਾ ਮੁਸ਼ਕਲ ਹੋ ਗਿਆ ਹੈ। ਅਸੀਂ ਭਾਵੇਂ ਓਨੇ ਮਜ਼ਬੂਤ ਨਹੀਂ ਹਾਂ ਜਿੰਨੀਆਂ ਏਸ਼ੀਆ ਦੀਆਂ ਹੋਰ ਟੀਮਾਂ ਹਨ ਪਰ ਏਸ਼ੀਆ ਦੀ ਟੀਮ ਦੇ ਖਿਲਾਫ ਮੇਰੀ ਟੀਮ ਸਰੀਰਕ ਅਤੇ ਮੁਕਾਬਲੇਬਾਜ਼ੀ ਰੂਪ ਨਾਲ ਬਾਖ਼ੂਬੀ ਸਾਹਮਣਾ ਕਰੇਗੀ।''

ਉਨ੍ਹਾਂ ਕਿਹਾ,''ਇਹ ਕਾਫੀ ਰੋਮਾਂਚਕ ਮੁਕਾਬਲਾ ਰਿਹਾ। ਦੋਹਾਂ ਟੀਮਾਂ ਨੇ ਗੋਲ ਕਰਨ ਦੀ ਕੋਸ਼ਿਸ ਕੀਤੀ। ਯਕੀਨੀ ਤੌਰ 'ਤੇ ਚੀਨ ਨੇ ਗੇਂਦ 'ਤੇ ਜ਼ਿਆਦਾ ਕਬਜ਼ਾ ਬਣਾਏ ਰੱਖਿਆ ਅਤੇ ਉਸ ਨੇ ਕਾਫੀ ਮੌਕੇ ਬਣਾਏ। ਸਾਨੂੰ ਇਸ ਦੀ ਉਮੀਦ ਸੀ। ਅਸੀਂ ਇੱਥੇ ਚੰਗਾ ਪ੍ਰਦਰਸ਼ਨ ਕਰਨ ਆਏ ਸੀ। ਸਾਡੇ ਲਈ ਮੁੱਖ ਚੀਜ਼ ਸੀ ਕਿ ਅਸੀਂ ਫੁੱਟਬਾਲ ਦੀ ਉਸ ਚੁਣੌਤੀ ਦੇ ਆਦੀ ਹੋ ਸਕੀਏ ਜਿਸ ਦਾ ਸਾਹਮਣਾ ਸਾਨੂੰ ਏ.ਐੱਫ.ਸੀ. ਏਸ਼ੀਆ ਕੱਪ ਯੂ.ਏ.ਈ. 2019 'ਚ ਕਰਨਾ ਹੈ।


Related News