ਸਿਤਸਿਪਾਸ ਬਣੇ ATP ਫਾਈਨਲਸ ਦੇ ਸਭ ਤੋਂ ਯੁਵਾ ਚੈਂਪੀਅਨ

Monday, Nov 18, 2019 - 02:53 PM (IST)

ਸਿਤਸਿਪਾਸ ਬਣੇ ATP ਫਾਈਨਲਸ ਦੇ ਸਭ ਤੋਂ ਯੁਵਾ ਚੈਂਪੀਅਨ

ਲੰਡਨ— ਛੇਵਾਂ ਦਰਜਾ ਪ੍ਰਾਪਤ ਯੂਨਾਨ ਦੇ ਸਟੇਫਾਨੋਸ ਸਿਤਸੀਪਾਸ ਨੇ ਕਰੀਅਰ ਦੇ ਸਭ ਤੋਂ ਵੱਡੇ ਮੁਕਾਬਲੇ 'ਚ ਆਸਟਰੇਲੀਆ ਦੇ ਡੋਮਿਨਿਕ ਥੀਏਮ ਨੂੰ ਹਰਾ ਕੇ ਸਾਲ ਦੇ ਆਖਰੀ ਅਤੇ ਸਭ ਤੋਂ ਮਸ਼ਹੂਰ ਏ. ਟੀ. ਪੀ. ਫਾਈਨਲਸ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਉਹ ਇਹ ਉਪਲਬਧੀ ਹਾਸਲ ਕਰ ਵਾਲੇ ਸਭ ਤੋਂ ਯੁਵਾ ਚੈਂਪੀਅਨ ਵੀ ਬਣ ਗਏ ਹਨ। ਯੂਨਾਨੀ ਖਿਡਾਰੀ ਨੇ ਐਤਵਾਰ ਨੂੰ ਲੰਡਨ ਦੇ ਓ-2 ਐਰੇਨਾ 'ਚ ਖੇਡੇ ਗਏ ਫਾਈਨਲ ਮੁਕਾਬਲੇ 'ਚ ਪੰਜਵਾਂ ਦਰਜਾ ਪ੍ਰਾਪਤ ਥਿਏਮ ਨੂੰ ਦੋ ਘੰਟੇ 35 ਮਿੰਟ ਤਕ ਚਲੇ ਮੁਕਾਬਲੇ 'ਚ 6-7 (6), 6-2, 7-6 (4) ਨਾਲ ਹਰਾਇਆ।
PunjabKesari
ਦਿਲਚਸਪ ਗੱਲ ਇਹ ਹੈ ਕਿ 12 ਮਹੀਨੇ ਦੇ ਫਰਕ 'ਚ ਸਿਤਸਿਪਾਸ ਨੇ 2018 ਏ. ਟੀ. ਪੀ. ਫਾਈਨਲਸ ਚੈਂਪੀਅਨ ਬਣਨ ਤੋਂ ਲੈ ਕੇ ਏ. ਟੀ. ਪੀ. ਫਾਈਨਲਸ ਦੇ ਖਿਤਾਬ ਤਕ ਆਪਣੀ ਪਹੁੰਚ ਬਣਾ ਲਈ ਜਿੱਥੇ ਅਜੇ ਤਕ ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ 19 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਵੀ ਨਹੀਂ ਪਹੁੰਚੇ ਸਕੇ ਹਨ। 21 ਸਾਲ ਤਿੰਨ ਮਹੀਨੇ ਦੀ ਉਮਰ 'ਚ ਸਾਲ ਦੇ ਆਖ਼ਰੀ ਟੂਰਨਾਮੈਂਟ ਏ. ਟੀ. ਪੀ. ਫਾਈਨਲਸ ਦਾ ਖਿਤਾਬ ਜਿੱਤਣ ਵਾਲੇ ਉਹ ਸਭ ਤੋਂ ਯੁਵਾ ਖਿਡਾਰੀ ਵੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਾਬਕਾ ਨੰਬਰ ਇਕ ਆਸਟਰੇਲੀਆ ਦੇ ਲਿਟੱਨ ਹੈਵਿਟ ਨੇ 2001 'ਚ ਇੱਥੇ ਸਭ ਤੋਂ ਯੁਵਾ ਦੇ ਤੌਰ 'ਤੇ ਖਿਤਾਬ ਜਿੱਤਿਆ ਸੀ।


author

Tarsem Singh

Content Editor

Related News